ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਕੇਂਦਰੀ ਲੱਛਣ ਹੈ ਆਪਣੇ ਜੀਵਨ ਸਾਥੀ ਦੀ ਵਫ਼ਾਦਾਰੀ 'ਤੇ ਸ਼ੱਕ 3. ਡਿਪਰੈਸ਼ਨ : ਸ਼ਰਾਬੀਆਂ ਵਿੱਚ ਡਿਪਰੈਸ਼ਨ ਦੀ ਬੀਮਾਰੀ ਆਮ ਲੋਕਾਂ ਨਾਲੋਂ ਕਿਤੇ ਜ਼ਿਆਦਾ ਹੈ। ਡਿਪਰੈਸ਼ਨ ਸ਼ਰਾਬ ਕਰਕੇ ਹੁੰਦੀ ਹੈ ਜਾਂ ਇਨਸਾਨ ਸ਼ਰਾਬ ਡਿਪਰੈਸ਼ਨ, ਕਰਕੇ ਪੀਂਦਾ ਹੈ, ਇਹ ਸਵਾਲ ਅਜੇ ਸੁਲਝਿਆ ਨਹੀਂ ਹੈ। ਕੁਝ ਮਾਹਿਰਾਂ ਦਾ ਵਿਚਾਰ ਹੈ ਕਿ ਅਚੇਤ ਮਨ ਅੰਦਰ ਛੁਪੀ ਹੋਈ ਡਿਪਰੈਸ਼ਨ ਸ਼ਰਾਬ ਦੇ ਅਸਰ ਅਧੀਨ ਉਜਾਗਰ ਜਾਂਦੀ ਹੈ। ਇਸ ਕਰਕੇ ਕਈ ਲੋਕ ਪੀਣ ਤੋਂ ਬਾਅਦ ਅਕਸਰ ਰੋਣਾ ਸ਼ੁਰੂ ਕਰ ਦਿੰਦੇ ਹਨ ਅਤੇ ਢਹਿੰਦੀਆਂ ਕਲਾਂ ਵਾਲੀਆਂ ਗੱਲਾਂ ਕਰਦੇ ਹਨ। ਆਤਮ-ਹੱਤਿਆ ਦੀ ਪ੍ਰਵਿਰਤੀ ਸ਼ਰਾਬੀਆਂ ਵਿੱਚ ਆਮ ਲੋਕਾਂ ਨਾਲੋਂ ਕਾਫ਼ੀ ਜ਼ਿਆਦਾ ਹੁੰਦੀ ਹੈ। ਤਕਰੀਬਨ 15 ਪ੍ਰਤੀਸ਼ਤ ਆਤਮ- ਹੱਤਿਆਵਾਂ ਸ਼ਰਾਬੀਆਂ ਵਲੋਂ ਹੀ ਕੀਤੀਆਂ ਜਾਂਦੀਆਂ ਹਨ। 4. ਦੂਸਰੇ ਨਸ਼ਿਆਂ ਦਾ ਇਸਤੇਮਾਲ : ਸ਼ਰਾਬ ਦੇ ਨਾਲ ਨਾਲ ਕਈ ਲੋਕ ਅਕਸਰ ਦੂਸਰੇ ਨਸ਼ਿਆਂ ਦਾ ਵੀ ਇਸਤੇਮਾਲ ਕਰਦੇ ਹਨ। ਜਿਨ੍ਹਾ ਵਿੱਚ ਤੰਬਾਕੂ ਪ੍ਰਮੁੱਖ ਹੈ। ਆਮ ਤੌਰ 'ਤੇ ਸਿਗਰਟ ਨਾ ਪੀਣ ਵਾਲੇ ਵੀ ਸ਼ਰਾਬ ਪੀਣ ਤੋਂ ਬਾਅਦ ਕੁਝ ਸੂਟੇ ਲਗਾ ਲੈਂਦੇ ਹਨ। ਇਸ ਤੋਂ ਇਲਾਵਾ ਨੀਂਦ ਦੀਆਂ ਗੋਲੀਆਂ, ਦਰਦ ਦੀਆਂ ਦਵਾਈਆਂ ਅਤੇ ਅਫ਼ੀਮ ਦਾ ਇਸਤੇਮਾਲ ਸ਼ਰਾਬੀਆਂ ਵਿੱਚ ਆਮ ਹੈ। ਕਈ ਮਰੀਜ਼ (ਖਾਸ ਕਰ ਕੇ ਡਰਾਈਵਰ) ਰਾਤ ਨੂੰ ਸ਼ਰਾਬ ਪੀਂਦੇ ਹਨ ਅਤੇ ਦਿਨੋ ਸ਼ਰਾਬ ਦੀ ਤੋੜ ਖਤਮ ਕਰਨ ਲਈ ਅਫ਼ੀਮ ਲੈ ਲੈਂਦੇ ਹਨ। ਨਸ਼ਿਆਂ ਨੂੰ ਇਸ ਤਰ੍ਹਾਂ ੩ ਕਰਨ ਨਾਲ ਕਈ ਵਾਰੀ ਕਈ ਹਾਦਸੇ ਵਾਪਰ ਜਾਂਦੇ ਹਨ। ਓਵਰਡੋਜ ਨਾਲ ਕਈਆਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਅਜਿਹੇ ਨਸ਼ੇ ਇੱਕ ਦੂਜੇ ਦੇ ਬੁਰੇ ਅਸਰ ਨੂੰ ਕਈ ਗੁਣਾਂ ਵਧਾ ਦਿੰਦੇ ਹਨ। 5. ਸੁਭਾਅ ਵਿੱਚ ਤਬਦੀਲੀਆਂ : ਸ਼ਰਾਬੀ ਦਾ ਸੁਭਾਅ ਚਿੜਚਿੜਾ, ਜਲਦੀ ਗੁੱਸਾ ਆਉਣ ਵਾਲਾ ਅਤੇ ਸਵੈ ਕਾਬੂ ਤੋਂ ਸੱਖਣਾ ਹੋ ਜਾਂਦਾ ਹੈ। ਖਰੀਰ ਸੋਚੇ ਸਮਝੇ ਫ਼ੈਸਲੇ ਲੈ ਲੈਣਾ ਤੇ ਬਾਅਦ ਵਿੱਚ ਪਛਤਾਉਣਾ ‘ਇੰਪਲਸਿਵ ਹੋਣ ਦੀ ਨਿਸ਼ਾਨੀ ਹੈ। ਲੜਾਈਆਂ, ਝਗੜੇ, ਹਿੰਸਾ ਆਦਿ