ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਸ਼ਰਾਬ ਦੀ ਸ਼ਮੂਲੀਅਤ ਜੱਗ ਜਾਹਰ ਹੈ। ਪੀ ਕੇ ਗੱਡੀ ਚਲਾਉਣ ਨਾਲ ਐਕਸੀਡੈਂਟ ਦਾ ਖਤਰਾ ਵਧਦਾ ਹੈ। 50 ਪ੍ਰਤੀਸ਼ਤ ਐਕਸੀਡੈਂਟ ਅਤੇ ਐਕਸੀਡੈਂਟਸ ਵਿੱਚ ਹੋਣ ਵਾਲੀਆਂ 50 ਪ੍ਰਤੀਸ਼ਤ ਮੌਤਾਂ ਲਈ ਸ਼ਰਾਬ ਹੀ ਜ਼ਿੰਮੇਵਾਰ ਹੁੰਦੀ ਹੈ। ਆਮ ਧਾਰਨਾ ਹੈ ਕਿ ਸ਼ਰਾਬ ਪੀ ਕੇ ਨੀਂਦ ਆ ਜਾਂਦੀ ਹੈ, ਪਰ ਅਸਲ ਵਿੱਚ ਸ਼ਰਾਬ ਨਾਲ ਨੀਂਦ ਦੀ ਕੁਦਰਤੀ ਪ੍ਰਕ੍ਰਿਆ ਵਿੱਚ ਵਿਘਨ ਪੈਂਦਾ ਹੈ। ਲੋਟ ਸੌਣਾ ਅਤੇ ਲੇਟ ਉੱਠਣਾ ਕਈ ਸ਼ਰਾਬੀਆਂ ਦਾ ਨੇਮ ਬਣ ਜਾਂਦਾ ਹੈ। ਸਵੇਰੇ ਉੱਠ ਕੇ ਅਕਸਰ ਰਹਿਣ ਵਾਲਾ ਸਿਰਦਰਦ, ਬਦਨ ਦਰਦ ਅਤੇ ਹੱਥਾਂ ਦਾ ਕਾਂਬਾ, ਕਈਆਂ ਵਾਸਤੇ ਸਵੇਰੇ ਸਵੇਰੇ ਪੀਣ ਦਾ ਬਹਾਨਾ ਬਣ ਜਾਂਦਾ ਹੈ ਜੋ ਅੱਗੇ ਚੱਲ ਕੇ ਇੱਕ ਜ਼ਰੂਰਤ ਹੀ ਬਣ ਜਾਂਦੀ ਜੋ ਹੈ। ਇਸ ਤਰ੍ਹਾਂ ਕੰਮ 'ਤੇ ਲੇਟ ਜਾਣਾ, ਅਕਸਰ ਬੀਮਾਰੀ ਦਾ ਬਹਾਨਾ ਜਾਂ ਕੰਮ ਤੋਂ ਛੁੱਟੀ ਕਰ ਲੈਣੀ, ਬਗੈਰ ਇਤਲਾਹ ਕੰਮ ਤੋਂ ਗੈਰਹਾਜ਼ਰ ਹੋ ਜਾਣਾ, ਸ਼ਰਾਬੀਆਂ ਦੀਆਂ ਆਮ ਸਮੱਸਿਆਵਾਂ ਹਨ। ਅਕਸਰ ਰਹਿਣ ਵਾਲੀ ਪੈਸੇ ਦੀ ਕਮੀ ਸ਼ਰਾਬੀਆਂ ਨੂੰ ਝੂਠ ਬੋਲ ਕੇ ਇਧਰੋਂ-ਉਧਰੋਂ ਉਧਾਰ ਪੈਸੇ ਫੜਨ ਲਈ ਮਜਬੂਰ ਰਕਦੀ ਹੈ। ਕਈ ਛੋਟੇ-ਮੋਟੇ ਅਪਰਾਧ (ਚੌਰੀ, ਘਪਲੇਬਾਜ਼ੀ, ਰਿਸ਼ਵਤ ਲੈਣਾ ਆਦਿ। ਉਨ੍ਹਾਂ ਦੀ ਆਮ ਜ਼ਿੰਦਗੀ ਦਾ ਹਿੰਸਾ ਬਣ ਸਕਦੇ ਹਨ। ਸ਼ਰਾਬ ਦੀ ਪ੍ਰਾਪਤੀ ਉਨ੍ਹਾਂ ਵਾਸਤੇ ਏਨੀ ਅਹਿਮ ਬਣ ਜਾਂਦੀ ਹੈ ਕਿ ਉਹ ਆਪਣੀਆਂ ਪਰਿਵਾਰਕ ਤੇ ਸਮਾਜਕ ਜ਼ਿੰਮੇਵਾਰੀਆਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਦਾ ਬਹੁਤਾ ਵਕਤ ਸ਼ਰਾਬ ਦੇ ਅਸਰ ਅਧੀਨ ਜਾਂ ਸ਼ਰਾਬ ਖਰੀਦਣ ਦਾ ਜੁਗਾੜ ਕਰਨ ਵਿੱਚ ਹੀ ਲੱਗ ਜਾਂਦਾ ਹੈ ਅਤੇ ਨਤੀਜੇ ਵੱਜੋਂ ਪਰਿਵਾਰ ਅਤੇ ਸਕੇ-ਸਬੰਧੀਆਂ ਵਲੋਂ ਸ਼ਰਾਬੀ ਨਾਲੋਂ ਅਕਸਰ ਨਾਤਾ ਤੋੜ ਲਿਆ ਜਾਂਦਾ ਹੈ। ਉਹ ਇਕੱਲਾ ਰਹਿ ਜਾਂਦਾ ਹੈ ਅਤੇ ਇਹ ਇਕੱਲ ਉਸਨੂੰ ਸ਼ਰਾਬ ਦੀ ਦਲਦਲ ਵਿੱਚ ਹੋਰ ਡੂੰਘੇਰਾ ਲੈ ਜਾਂਦੀ ਹੈ, ਜਿੱਥੋਂ ਬਾਹਰ ਨਿਕਲਣਾ ਉਸ ਵਾਸਤੇ ਜੋ ਨਾਮੁਮਕਿਨ ਨਹੀਂ ਤਾਂ ਮੁਸ਼ਕਿਲ ਜਰੂਰ ਹੈ।