ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਰਾਬੀਪਣ ਦੀ ਬੀਮਾਰੀ ਦਾ ਇਲਾਜ ਇਸ ਬੀਮਾਰੀ ਦੇ ਇਲਾਜ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਝ ਅਹਿਮ ਤੱਥ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ ਇਸ ਬੀਮਾਰੀ ਦਾ ਕੇਂਦਰੀ ਲੱਛਣ ਪੀਣ ਦੀ ਪ੍ਰਕ੍ਰਿਆ ਤੇ ‘ਮਰੀਜ਼' ਦਾ ਕੰਟਰੋਲ ਖਤਮ ਹੋਣਾ ਹੈ। 2 5. 6. ਇਸ ਬੀਮਾਰੀ 'ਤੇ, ਬੀਮਾਰੀ ਅਤੇ ਇਲਾਜ ਦਾ ਮੈਡੀਕਲ ਮਾਡਲ' ਇੰਨ ਬਿੰਨ ਲਾਗੂ ਨਹੀਂ ਹੁੰਦਾ। 7. ਇਲਾਜ ਵਿੱਚ ਡਾਕਟਰ ਤੋਂ ਇਲਾਵਾ ਮਨੋਵਿਗਿਆਨਕ, ਸੋਸ਼ਲ ਵਰਕਰ, ਮਰੀਜ਼ ਦੇ ਰਿਸ਼ਤੇਦਾਰ, ਉਸਦੇ ਕੰਮ-ਸਾਥੀ ਅਤੇ ਦੋਸਤ ਆਦਿ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਹਰ ਤਰ੍ਹਾਂ ਦੇ ਇਲਾਜ ਦੇ ਬਾਵਜੂਦ ਅਸਫ਼ਲਤਾ ਦੀ ਕਾਫ਼ੀ ਸੰਭਾਵਨਾ ਰਹਿੰਦੀ ਹੈ। ਇਹ ਬੀਮਾਰੀ ਇੱਕ ਵਾਰ ਠੀਕ ਹੋਣ ਉਪਰੰਤ ਵਾਰ ਵਾਰ ਜਾਗ ਉੱਠਦੀ ਹੈ। ਇਹ ਇੱਕ ਲੰਬੀ ਬੀਮਾਰੀ ਹੈ ਜਿਸਦੀ ਮਿਆਦ ਮਰੀਜ਼ ਦੀ ਰਹਿੰਦੀ ਉਮਰ ਜਿੰਨੀ ਹੀ ਹੋ ਸਕਦੀ ਹੈ। ਇਸ ਦੇ ਕਾਰਨ ਅਤੇ ਪ੍ਰਭਾਵ ਬਹੁਤ ਸਾਰੇ ਹਨ ਅਤੇ ਜ਼ਿੰਦਗੀ ਦੇ ਤਕਰੀਬਨ ਹਰ ਪਹਿਲੂ ਨਾਲ ਸਬੰਧਤ ਹਨ। ਮਰੀਜ਼ ਦੀ ਤੰਦਰੁਸਤੀ ਅਤੇ ਇਲਾਜ ਦੀ ਸਫ਼ਲਤਾ ਦੇ ਮਾਪਦੰਡ, ਅਲੱਗ-ਅਲੱਗ ਮਾਹਿਰਾਂ ਮੁਤਾਬਕ ਅਲੱਗ ਅਲੱਗ which ਹਨ। 8.