ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਲਾਜ ਵਿੱਚ ਰੁਕਾਵਟਾਂ ਉਪਰੋਕਤ ਤੱਥਾਂ ਤੋਂ ਇਲਾਵਾ ਮਰੀਜ਼ ਦੇ ਇਲਾਜ ਦੌਰਾਨ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨਾ ਪੈਂਦਾ ਹੈ। ਵੈਸੇ ਤਾਂ ਹਰ ਮਰੀਜ਼ ਲਈ ਅਲੱਗ (ਟੇਲਰ ਮੇਡ) ਇਲਾਜ ਪ੍ਰੋਗਰਾਮ ਬਨਾਉਣਾ ਪੈਂਦਾ ਹੈ, ਫਿਰ ਵੀ ਕੁਝ ਸਾਂਝੀਆਂ ਰੁਕਾਵਟਾਂ ਤਕਰੀਬਨ ਸਾਰੇ ਕੇਸਾਂ ਵਿੱਚ ਹੀ ਆੜੇ ਆਉਂਦੀਆਂ ਹਨ। 1. ਮਰੀਜ਼ ਦੀ ‘ਮੈਂ ਨਾ ਮਾਨੂੰ' ਵਾਲੀ ਪ੍ਰਵਿਰਤੀ : ਸ਼ਰਾਬੀਪਣ ਦੇ ਇਲਾਜ ਦੀ ਸਭ ਤੋਂ ਪਹਿਲੀ ਤੋਂ ਵੱਡੀ ਰੁਕਾਵਟ ਮਰੀਜ਼ ਦਾ ਆਪਣੀ ਬੀਮਾਰੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨਾ (ਡਿਨਾਇਲ) ਹੈ। ਸਾਰੀ ਪ੍ਰਸਥਿਤੀ ਪ੍ਰਤੱਖ ਸਾਹਮਣੇ ਹੋਣ ਦੇ ਬਾਵਜੂਦ ਵੀ ਮਰੀਜ਼ ਇਹ ਮੰਨਦਾ ਲਈ ਤਿਆਰ ਨਹੀਂ ਹੁੰਦਾ ਕਿ ਸ਼ਰਾਬ ਪੀਣ ਦੀ ਕ੍ਰਿਆ ਤੇ ਉਸਦਾ ਕੰਟਰੋਲ ਖਤਮ ਹੋ ਚੁੱਕਾ ਹੈ ਜਾਂ ਕਿ ਉਹ ਸ਼ਰਾਬ ਦਾ ਆ ਹੋ ਚੁੱਕਾ ਹੈ। ਆਮ ਤੌਰ 'ਤੇ ਮਰੀਜ਼ ਦਾ ਜਵਾਬ ਹੁੰਦਾ ਹੈ, ‘‘ਲੈ ਇਹ ਤਾਂ ਕੋਈ ਮੇਰੇ ਲਈ ਸਮੱਸਿਆ ਵਾਲੀ ਗੱਲ ਈ ਨਹੀਂ ਏ, ਮੈਂ ਤਾਂ ਜਦੋਂ ਚਾਹਵਾਂ ਛੱਡ ਸਕਦਾ ਹਾਂ।' ਕਈ ਆਪਣੇ ਵਿਉਹਾਰ ਨੂੰ ਸਰਵ-ਵਿਆਪੀ ਦੱਸਦੇ ਹਨ "ਏਨੀ ਕੁ ਤਾਂ ਸਾਰੇ ਹੀ ਪੀਂਦੇ ਨੇ।" ਕੁਝ ਆਪਣੀ ਪੀਣ ਦੀ ਬਿਰਤੀ ਨੂੰ ਰੌਸ਼ਨੇਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ - ਮੇਰਾ ਸੋਸ਼ਲ ਸਰਕਲ (ਜਾਂ ਕੰਮ) ਹੀ ਐਸਾ ਹੈ ਕਿ ਮੈਨੂੰ ਪੀਣੀ ਹੀ ਪੈਂਦੀ ਹੈ। ਇਸਦੇ ਬਗੈਰ, ਮੇਰਾ ਕੰਮ ਨਹੀਂ ਚੱਲ ਸਕਦਾ।" ਇਹ ਸਾਰੇ ਦੇ ਸਾਰੇ ਆਪਣੀ ਸਮੱਸਿਆ ਨੂੰ ਸਵੀਕਾਰ ਨਾ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਸੁਰੱਖਿਆ ਸਾਧਨ (ਡਿਫ਼ੈਸ ਮੈਕਾਨਿਜ਼ਮਜ਼) ਹਨ, ਜੋ ਉਸਦੇ ਜੀਵਨ ਢੰਗ ਦਾ ਹਿੱਸਾ ਬਣ ਚੁੱਕੇ ਹੁੰਦੇ ਹਨ। ਇਨ੍ਹਾਂ ‘ਡਿਫ਼ੈਸਿਜ਼ ਦਾ ਮੁੱਖ ਮੰਤਵ ਮਰੀਜ਼ ਦੀ ਅਹੰ (ਈਗੇ) ਨੂੰ ਸੰਭਾਵਿਤ ਖਤਰੇ ਬਾਰੇ ਜਾਣੂ ਹੋਣ ਤੋਂ ਉਪਜਣ ਵਾਲੀ ਘਬਰਾਹਟ ਅਤੇ ਨਿਰਾਸ਼ਾ ਤੋਂ ਬਚਾਉਣਾ ਹੁੰਦਾ ਹੈ। ਇਸੇ ਕਰਕੇ ਮਰੀਜ਼ ਛੇਤੀ ਕੀਤੇ ਆਪਣਾ ਪੈਂਤੜਾ ਬਦਲਣ 1 40