ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਸਤੇ ਤਿਆਰ ਨਹੀਂ ਹੋਣ ਦਿੰਦਾ। ਮਰੀਜ਼ ਦੇ ਪ੍ਰਤੀ ਪਰਿਵਾਰ ਤੇ ਸਮਾਜ ਵਿੱਚ ਜਿੰਨੀ ਜ਼ਿਆਦਾ ਬੇਗਾਨਗੀ ਅਤੇ ਦੂਰੀ ਹੋਏਗੀ ਓਨਾਂ ਹੀ ਉਸਦਾ ਇਲਾਜ ਮੁਸ਼ਕਿਲ ਹੋਏਗਾ। ਮਰੀਜ਼ ਨੂੰ ਜਦੋਂ ਤੱਕ ਇਹ ਅਹਿਸਾਸ ਰਹਿੰਦਾ ਹੈ ਕਿ ਉਹ ਅਜੇ ਵੀ ਪਰਿਵਾਰ ਅਤੇ ਸਮਾਜ ਦਾ ਸਵੀਕਾਰਿਤ ਅੰਗ ਹੈ ਅਤੇ ਉਸਦੀ ਅਜੇ ਵੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ, ਉਦੋਂ ਤੱਕ ਉਸਦੇ ਇਲਾਜ ਵਾਸਤੇ ਸਹਿਯੋਗ ਦੇਣ ਅਤੇ ਠੀਕ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। 4. ਸ਼ਰਾਬ ਦੇ ਨਾਲ ਨਾਲ ਦੂਸਰੇ ਨਸ਼ਿਆਂ ਦਾ ਇਸਤੇਮਾਲ : ਕਈ 'ਮਰੀਜ' ਸ਼ਰਾਬ ਦੇ ਨਾਲ-ਨਾਲ ਅਫ਼ੀਮ, ਪੋਸਤ, ਨੀਂਦ ਦੀਆਂ ਗੋਲੀਆਂ, ਨਸ਼ੇ ਦੇ ਕੈਪਸੂਲ (ਪ੍ਰੋਕਸੀਵਾਨ ਵਗੈਰਾ) ਜਾਂ ਭੰਗ ਆਦਿ ਦੇ ਵੀ ਆਦੀ ਹੁੰਦੇ ਹਨ। ਅਜਿਹੇ ਮਰੀਜਾਂ ਦਾ ਇਲਾਜ ਜ਼ਿਆਦਾ ਚੁਣੌਤੀ ਭਰਿਆ ਅਤੇ ਅਸਫ਼ਲਤਾ ਦੀ ਸੰਭਾਵਨਾ ਨਾਲ ਭਰਪੂਰ ਹੁੰਦਾ ਹੈ। ਉਹ ਸਾਰੇ ਨਸ਼ੇ ਇਕੋ ਵਾਰੀ ਛੱਡਣ ਲਈ ਤਿਆਰ ਨਹੀਂ ਹੁੰਦੇ। ਅਜਿਹੀ ਸੂਰਤ ਵਿੱਚ ਇਲਾਜ ਨੂੰ ਇੱਕ ਇੱਕ ਨਸ਼ੇ ਤੇ ਅਲੱਗ-ਅਲੱਗ ਸਮੇਂ ਕੇਂਦਰਤ ਕੀਤਾ ਜਾ ਸਕਦਾ ਹੈ। ਇਸ ਸਬੰਧੀ ਇਲਾਜ ਦੀਆਂ ਸਾਰੀਆਂ ਸੰਭਾਵਨਾਵਾਂ ਮਰੀਜ਼ ਨਾਲ ਵਿਸਥਾਰ ਵਿੱਚ ਵਿਚਾਰ ਕਰਨ ਉਪਰੰਤ ਹੀ ਇਲਾਜ ਲਈ 'ਕੰਟੈਕਟ ਬਨਾਉਣਾ ਚਾਹੀਦਾ ਹੈ। ਉਸਨੂੰ ਮਹਿਜ਼ ਇਲਾਜ ਦੀਆਂ 'ਫਰਮਜ਼ ਡਿਕਟੇਟ' ਕਰਨ ਨਾਲ ਮੁਸਕਿਲ ਹੋ ਸਕਦੀ ਹੈ ਅਤੇ ਆਮ ਤੌਰ 'ਤੇ ਮਰੀਜ਼ ਅਜਿਹਾ ਥੋਪਿਆ ਜਾਣ ਵਾਲਾ ਇਲਾਜ ਵਿਚੋਂ ਛੱਡ ਕੇ ਭੱਜ ਜਾਂਦਾ ਹੈ। Sinet 5. ਮਾਨਸਿਕ ਰੋਗ ਦੀ ਹੋਂਦ : ਸ਼ਰਾਬ ਦੇ ਆਦੀ ਵਿਅਕਤੀਆਂ ਵਿੱਚ ਡਿਪਰੈਸ਼ਨ, ਘਬਰਾਹਟ (ਐਂਗਜ਼ਾਈਟੀ), ਫ਼ੌਬੀਆ (ਡਰ), ਵਹਿਮ ਦੀ ਬੀਮਾਰੀ ਵਰਗੇ ਮਨੋਰੋਗ ਹੋਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਕਈ ਗੁਣਾਂ ਵਧੇਰੇ ਹੁੰਦੀ ਹੈ। ਕਈਆਂ ਵਿੱਚ ਤਾਂ ਸ਼ਰਾਬ ਦੇ ਆਦੀ ਹੋ ਜਾਣ ਦਾ ਬੁਨਿਆਦੀ ਕਾਰਨ ਹੀ ਅਜਿਹੀ ਕੋਈ ਮਾਨਸਿਕ ਬੀਮਾਰੀ ਹੁੰਦੀ ਹੈ। ਜਿਸ ਵਿੱਚ ਸ਼ਰਾਬ ਦਾ ਅਸਰ ਵਕਤੀ ਰਾਹਤ ਜ਼ਰੂਰ ਦੇ ਦਿੰਦਾ ਹੈ। 43