ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਗਭਗ ਨਾਂਹ ਦੇ ਬਰਾਬਰ ਹੁੰਦੀ ਹੈ, ਫਿਰ ਵੀ ਕਿਸੇ ਮਰੀਜ਼ ਦੀ ਇਸ ਰੀਐਕਸ਼ਨ ਦੇ ਕਾਰਨ (ਜੇ ਇਲਾਜ ਨਾ ਹੋਵੇ। ਮੌਤ ਵੀ ਹੋ ਸਕਦੀ ਹੈ। ਇਹ ਡਰ ਮਰੀਜ਼ ਨੂੰ ਇਲਾਜ ਵਾਸਤੇ ਆਉਣ ਤੋਂ ਰੋਕ ਸਕਦਾ ਹੈ। ਇਹ ਦਵਾਈ ਸਾਰੇ ਮਰੀਜ਼ਾਂ ਨੂੰ ਨਹੀਂ ਦਿੱਤੀ ਜਾਂਦੀ, ਪਰ ਕਈ ਮਰੀਜ਼ਾਂ ਦੀ ਇਹ ਧਾਰਣਾ ਬਣ ਜਾਂਦੀ ਹੈ ਕਿ ਸ਼ਾਇਦ ਇਹੀ ਇੱਕ ਇਲਾਜ ਹੈ ਅਤੇ ਇਸ ਕਾਰਨ ਉਹ ਇਲਾਜ ਵਾਸਤੇ ਆਉਣ ਲਈ ਤਿਆਰ ਨਹੀਂ ਹੁੰਦੇ, ਹਾਲਾਂਕਿ ਕਿਸੇ ਵੀ ਮਰੀਜ਼ ਨੂੰ ਇਹ ਦਵਾਈ ਉਸਦੀ ਲਿਖਤੀ ਸਹਿਮਤੀ ਅਤੇ ਪੂਰੀ ਜਾਣਕਾਰੀ ਤੋਂ ਬਗੈਰ ਨਹੀਂ ਦਿੱਤੀ ਜਾਂਦੀ। 8. ਇਲਾਜ ਕਰਨ ਵਾਲੀ ਟੀਮ 'ਤੇ ਵਿਸ਼ਵਾਸ ਨਾ ਹੋਣਾ : ਜੇਕਰ ਮਰੀਜ਼ ਨੂੰ ਕਿਸੇ ਵੀ ਕਾਰਨ ਕਰਕੇ ਇਹ ਲੱਗਣ ਲੱਗ ਜਾਵੇ ਕਿ ਇਲਾਜ ਕਰਨ ਵਾਲੇ ਡਾਕਟਰ, ਸੋਸ਼ਲ ਵਰਕਰ ਜਾਂ ਮਨੋਵਿਗਿਆਨਕ ਉਸਦੀ ਸਮੱਸਿਆ ਨੂੰ ਸਮਝ ਨਹੀਂ ਰਹੇ ਤਾਂ ਉਹ ਇਲਾਜ ਵਾਸਤੇ ਤਿਆਰ ਨਹੀਂ ਹੁੰਦਾ ਜਾਂ ਫਿਰ ਇਲਾਜ ਵਿੱਚੋਂ ਛੱਡ ਜਾਂਦਾ ਹੈ। ਮਰੀਜ਼ ਅਤੇ ਇਲਾਜ ਕਰਨ ਵਾਲਿਆਂ ਵਿੱਚ ਬੋਲੀ ਅਤੇ ਸਭਿਆਚਾਰ ਦਾ ਫ਼ਰਕ ਇਸਦਾ ਕਾਰਨ ਹੋ ਸਕਦਾ ਹੈ। ਡਾਕਟਰ ਜਾਂ ਦੂਸਰੇ ਕਿਸੇ ਟੀਮ ਮੈਂਬਰ ਦਾ ਆਪਣਾ ਸ਼ਰਾਬ ਪ੍ਰਤੀ ਦ੍ਰਿਸ਼ਟੀਕੋਣ ਵੀ ਅਜਿਹੀ ਸਥਿਤੀ ਨੂੰ ਜਨਮ ਦੇ ਸਕਦਾ ਹੈ। ਇਨ੍ਹਾਂ ਦਾ ਵਿਉਹਾਰ ਕਾਰੋਬਾਰੀ ਨਾ ਹੋ ਕੇ ਪ੍ਰਚਾਰ ਕਿਸਮ ਦਾ ਹੋਵੇ ਤਾਂ ਵੀ ਇਹ ਸਮੱਸਿਆ ਪੈਦਾ ਹੋ ਸਕਦੀ ਹੈ। ਡਾਕਟਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦਾ ਕੰਮ ਮਰੀਜ਼ ਦੀ ਆਪਣੀ ਮੁਸ਼ਕਿਲ ਨੂੰ ਹੱਲ ਕੇ ਵਿੱਚ ਮਦਦ ਕਰਨਾ ਹੈ ਨਾ ਕਿ ਉਸਦੇ ਵਿਉਹਾਰ ਪ੍ਰਤੀ ਕੋਈ ਟਿੱਪਣੀਆਂ ਕਰਨਾ ਜਾਂ ਸ਼ਰਾਬ ਦੇ ਵਿਰੁੱਧ ਪ੍ਰਚਾਰ ਕਰਨਾ। ਮਰੀਜ਼ ਦੀਆਂ ਧਾਰਮਕ, ਸਮਾਜਕ ਤੇ ਸਭਿਆਚਾਰਕ ਮਾਨਤਾਵਾਂ ਦਾ ਸਨਮਾਨ ਕਰਦੇ ਹੋਏ ਹੀ ਉਸਨੂੰ ਕੋਈ ਸਲਾਹ ਦੇਣੀ ਚਾਹੀਦੀ ਹੈ। ਕਰਨ ਵਾਲੀ ਟੀਮ ਦਾ ਮਰੀਜ਼ ਦੀ ਸਭਿਆਚਾਰਕ ਪਿੰਠ ਭੂਮੀ ਇਲਾਜ ਤੋਂ ਜਾਣੂ ਨਾ ਹੋਣਾ ਇਲਾਜ ਵਿੱਚ ਰੁਕਾਵਟ ਬਣ ਸਕਦਾ ਹੈ। 9. ਮਨੋਰੋਗੀਆਂ ਨਾਲ ਨੱਥੋਂ ਜਾਣ ਤੋਂ ਇਨਕਾਰ : ਸ਼ਰਾਬ ਅਤੇ ਦੂਸਰੇ 45