ਪੰਨਾ:ਨਿਰਮੋਹੀ.pdf/142

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੮ਨਿਰਮੋਹੀ

ਉਨ੍ਹਾਂ ਚਿਠੀਆਂ ਵਿਚ ਕਿੰਨੀ ਕੁ ਨਫਰਤ ਦੀ ਅਗ ਸੀ, ਇਹ ਤੇ ਪੜ੍ਹ ਕੇ ਹੀ ਪਤਾ ਲਗੇਗਾ |

******

ਪ੍ਰੇਮ ਘਰ ਬੈਠਾ ਇਹ ਸੋਚ ਰਿਹਾ ਸੀ, ਮੇਰਾ ਉਸ ਦਿਨ ਵਾਲਾ ਸੁਪਨਾ ਜਿਸ ਵਿਚ ਮਾਲਾ ਨੂੰ ਕੋਈ ਦੁਸਰਾ ਵਿਆਹ ਕੇ ਲੈ ਜਾ ਰਿਹਾ ਸੀ ਸਚ ਹੀ ਨਿਕਲਿਆ। ਮੈਂ ਈ ਗਲਤੀ ਵਿਚ ਸਾਂ। ਪਈ ਰਹੀ ਸੋ ਮੂਲੋਂ ਗਈ। ਜੇ ਕਿਧਰੇ ਦਿੱਲੀ ਔਣ ਤੋਂ ਪਹਿਲੇ ਹੀ ਵਿਆਹ ਹੋ ਜਾਂਦਾ ਤਾਂ ਇਹ ਕਲੰਕ ਦਾ ਟਿੱਕਾ ਤਾਂ ਨਾ ਮਥੇ ਲਗਦਾ। ਪਰ ਕੀ ਏੱਨੇ ਵਡੇ ਸ਼ਰੀਫ ਖਾਨਦਾਨ ਦੀ ਸ਼ਰੀਫ ਪੜੀ ਲਿਖੀ ਕੁੜੀ ਇਹੋ ਜਹੀ ਹਰਕਤ ਕਰ ਸਕਦੀ ਹੈ? ਮੈਨੂੰ ਸੁਪਨੇ ਵਿਚ ਵੀ ਆਸ ਨਹੀਂ ਸੀ। ਉਹ ਤਾਂ ਸਗੋਂ ਖੁਦ ਕਈਆਂ ਨੂੰ ਮਤ ਦੇਨ ਵਾਲੀ ਕੁੜੀ ਸੀ। ਗਵਾਂਡਾ ਦਾ ਰੂਪ ਨਹੀਂ ਐੱਦਾ, ਮਤ ਆ ਜਾਂਦੀ ਹੈ। ਇਸ ਕਹਾਵਤ ਅਨੁਸਾਰ ਹੋ ਸਕਦਾ ਹੈ ਉਸ ਦੀ ਕੋਈ ਸਖੀ ਸਹੇਲੀ ਇਹੋ ਜਹੀ ਮਿਲ ਪਈ ਹੋਵੇ ਜਿਸ ਨਾਲ ਉਸ ਦੀ ਸੋਚਨ ਸਮਝਨ ਦੀ ਸ਼ਕਤੀ ਉਤੇ ਮਿਟੀ ਪੈ ਗਈ। ਜਦ ਮੈਂ ਔਨ ਲਗਾ ਸਾਂ ਤਾਂ ਮੈਨੂੰ ਕਿੱਨੇ ਹੌਸਲੇ ਦੇਦੀ ਸੀ ਕਿ ਫਿਕਰ ਨਾ ਕਰੋ ਪ੍ਰੇਮ ਜੀ, ਤੁਸਾਂ ਮੇਰੇ ਹਿਰਦੇ ਵਿਚ ਵਸ ਚੁਕੇ ਹੋ। ਤੁਹਾਨੂੰ ਛਡਕੇ ਮੈਂ ਕਿਸੇ ਵੱਲੋਂ ਅਖ ਚੁਕ ਕੇ ਵੇਖਨਾ ਵੀ ਪਾਪ ਸਮਝਦੀ ਹਾਂ। ਕਥੇ ਗਈਆ ਉਹ ਸਭੇ ਗੱਲਾਂ! ਤੇਰਾ ਤੇ ਉਹ ਹਿਸਾਬ ਏ, ਮਾਲਾ, ਦਿਲ ਵਿੱਚ ਖੋਟ ਤੇ ਉਪਰੋਂ ਪਿਆਰ ਭਿੰਨੀਆਂ ਚਿਠੀਆਂ। ਇਨਾਂ ਸੋਚਾਂ'ਚ ਡੂਬੇ ਹੋਏ ਪ੍ਰੇਮ ਨੂੰ ਉਦੋਂ ਹੋਸ਼ ਆਈ ਜਦ ਜੁਗਿੰਦਰ ਨੇ ਆਨ ਦਰਵਾਜਾ ਖੜਕਾਂਦੇ ਹੋਏ ਉਸਨੂੰ ਆਵਾਜ਼ ਦਿਤੀ। ਉਹ ਅੰਦਰ