ਪੰਨਾ:ਨਿਰਮੋਹੀ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੧


ਨਿਰਮੋਹੀ

ਸੀ ਕਿ ਮੈਂ ਕੁਝ ਦਿਨ ਏਥੇ ਰਹਾਂ। ਪਰ ਹੁਣ ਮੈਂ ਚਾਰ ਪੰਜ ਦਿਨ ਰਹਿ ਕੇ ਵਾਪਸ ਚਲਾ ਜਾਵਾਂਗਾ | ਮੈਂ ਤੈਨੂੰ ਅਪਨਾ ਨਾ ਸਕਾਂਗਾ, ਇਸ ਗਲ ਦੀ ਖਾਤਰ ਜਮਾ ਰਖ।

ਮੇਰੇ ਦਿਲ ਦੀ ਜਿਹੋ ਜਈ ਰਾਣੀ ਤੂੰ ਬਨਨਾ ਚਾਹੁੰਦੀ ਸੈਂ ਹੁਣ ਮੈਂ ਤੈਨੂੰ ਦਿਲ ਦਾ ਉਹ ਤਖਤ ਨਹੀਂ ਦੇ ਸਕਾਂਗਾ। ਤੇ ਇਹ ਯਾਦ ਰਖੀ ਕਿ ਮੇਰੇ ਚਲੇ ਜਾਣ ਪਿਛੋਂ ਜੇ ਕਿਧਰੇ ਭੁਲ ਕੇ ਵੀ ਇਹ ਗਲ ਬਾਹਰ ਕਢੀ ਕਿ ਪ੍ਰੇਮ ਮੈਨੂੰ ਠੁਕਰਾ ਕੇ ਚਲਾ ਗਿਆ ਹੈ ਤਾਂ ਮੇਰੇ ਨਾਲੋਂ ਬੁਰਾ ਕੋਈ ਨਹੀਂ ਹੋਵੇਗਾ। ਇਸ ਨਾਲ ਜਿਨੀ ਮੇਰੀ ਬਦਨਾਮੀ ਹੋਵੇਗੀ ਉਨੀ ਤੇਰੀ ਵੀ ਨਾਲ ਹੋਵੇਗੀ,

'ਤੇ ਕੀ ਮੈਨੂੰ ਨਾਲ ਨਹੀਂ ਲੈ ਜਾਉਗੇ? ਮਾਲਾ ਨੇ · ਘਬਰਾ ਕੇ ਪੁਛਿਆ |

ਨਹੀਂ।' ਪ੍ਰੇਮ ਬੋਲਿਆ, 'ਤੇਰਾ ਮੇਰਾ ਵਿਆਹ ਜਰੁਰ ਹੋਇਆ ਏ, ਪਰ ਮੈਂ ਤੈਨੂੰ ਆਪਣੀ ਜੀਵਨ ਸਾਥਨ ਨਹੀਂ ਬਨਾ ਸਕਦਾ। ਜਿਵੇਂ ਤੇਰੇ ਕਲੰਕ ਦੀਆਂ ਗੱਲਾਂ ਸੁਣ ਕੇ ਮੈਂ ਬੁਰੀ ਤਰਾਂ ਤੜਫਿਆ ਹਾਂ, ਤੂੰ ਵੀ ਜਿੰਦਗੀ ਭਰ ਉਸੇ ਤਰਾਂ ਤੜਫ ਫਿਰ ਦੇਖਾਂ ਗਾ ਕਿ ਤੂੰ ਸਚ ਮੁਚ ਦੀ ਪਤੀਬਰਤਾ ਹੈ ਜਾਂ ਫੋਕੀਆਂ ਗਲਾਂ ਮਾਰਨ ਵਾਲੀ।

'ਅਛਾ!ਤੁਹਾਡੀ ਮਰਜ਼ੀ, ਮਾਲਾ ਨੇ ਹੌਕਾ ਭਰਿਆ ਤੇ ਕਿਹਾ, ਮੇਰਾ ਕੀ ਜੋਰ ਹੈ ਤੁਹਾਡੇ ਅਗੇ? ਪਰ ਯਾਦ ਰਖਨਾ ਇਕ ਦਿਨ ਜਰੂਰ ਪਛਤਾਉਗੇ। ਔਰ ਜਦੋਂ ਦੁਨੀਆ ਦੀਆਂ ਤਮਾਮ ਤਾਕਤਾਂ ਜਵਾਬ ਦੇ ਦੇਨ ਗੀਆਂ ਤਾਂ ਮੇਰੀ ਸੱਚੀ ਮੁਹੱਬਤ ਮਾਨਨ ਲਈ ਤੁਸੀਂ ਜਰੂਰ ਇਕ ਦਿਨ ਔਣ ਦੀ ਕੋਸ਼ਸ਼