ਪੰਨਾ:ਨਿਰਮੋਹੀ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੫
ਨਿਰਮੋਹੀ

ਨੇ ਮੁਸਕਰਾਂਦਿਆਂ ਹੋਇਆਂ ਕਿਹਾ।

'ਗਲ ਬਸ ਉਹੋ ਹੀ ਆਪਨੀ ਆਪ ਬੀਤੀ ਸੁਨਾਨ ਵਾਲੀ। ਪਤਾ ਨਹੀਂ ਅਜ ਤੋਂ ਤੀਸਰੇ ਦਿਨ ਕਿਹਾ ਸਾਈ?'

'ਅਛਾ ਉਹ! ਪਰ ਕੀ ਤੂੰ ਜ਼ਰੂਰ ਅਜੇ ਹੀ ਸੁਨਨਾ ਚਾਹੁੰਦੀ ਹੈਂ?

'ਹਾਂ, ਜੇ ਸੁਨਾ ਦੇਵੇਂ ਤਾਂ ਚੰਗਾ ਈ ਹੈ ਨਾ। ਅਜ਼ ਦਿਲ ਬਹੁਤ ਉਦਾਸ ਹੈ, ਪ੍ਰੀਤਮ ਸ਼ਾਇਦ ਕੁਝ ਬੈਹਲ ਜਾਵੇ।

'ਹਾਂ ਜੀ, ਪ੍ਰੀਤਮ ਬਿਨਾ ਜੀ ਉਦਾਸ ਹੋਣਾ ਹੀ ਸੀ ਨਾ। ਪਰ ਕੋਈ ਗਲ ਨਹੀਂ, ਕਲ ਤਕ ਚਿਠੀ ਦਾ ਜਵਾਬ ਔਂਦਾ ਹੀ ਹੋਵੇਗਾ, ਮੇਰੀ ਰਾਣੀ।' ਪ੍ਰੀਤਮ ਨੇ ਜਰਾ ਅਠਲਾਂਦੀ ਹੋਈ ਨੇ ਕਿਹਾ।

'ਹਛਾ, ਹਛਾ, ਹੁਣ ਸੁਨਾਵੇਗੀ ਵੀ ਕਿ ਬਸ ਐਵੇਂ ਗੱਲਾਂ ਮਾਰੀ ਜਾਵੇਗੀ। ਲੈ ਬਾਬਾ ਸੁਣ, ਜੇ ਤੂੰ ਸੁਨਨ ਤਾਂ। ਬਿਨਾ ਸੂਣੇ ਤੈਨੂੰ ਚੈਨ ਕਿਧਰੋਂ ਆਵੇਗਾ। ਪਰ ਯਾਦ ਰੱਖ ਇਸ ਨੂੰ ਸੁਣ ਕੇ ਸਵਾਏ ਨਿਰਾਸਤਾ ਅਰ ਦੁਖ ਦੇ ਤੇਰੇ ਪੱਲੇ ਕੁਝ ਨਹੀਂ ਪਵੇਗਾ।' ਇਹ ਕਹਿ ਪ੍ਰੀਤਮ ਨੇ ਆਪਨੀ ਬੀਤੀ ਸੁਨਾਣੀ ਸ਼ੁਰੂ ਕੀਤੀ।

ਪਹਿਲੇ ਮੈਂ ਕਾਨਪੁਰ ਲਾਟੂਸ਼ ਰੋਡ ਤੇ ਰਹਿੰਦੀ ਸੀ। ਮੇਰੇ ਪਿਤਾ ਜੀ ਉਥੋਂ ਦੇ ਵਡੇ ਡਾਕਖਾਨੇ ਵਿਚ ਹੈਡ ਕਲਰਕ ਸਨ। ਅਜੇ ਮੈਂ ਉਥੋਂ ਦੇ ਕ੍ਰਿਸ਼ਨਾ ਹਾਈ ਸਕੂਲ ਵਿਚ ਮਿਡਲ ਹੀ ਪਾਸ ਕੀਤੀ ਸੀ, ਜੋ ਪਿਤਾ ਜੀ ਦੀ ਬਦਲੀ ਲਖਨਊ ਹੋ ਗਈ। ਤੇ ਸਾਨੂੰ ਸਭਨਾਂ ਨੂੰ ਲਖਨਊ ਔਣਾ ਪੈ ਗਿਆ। ਅਰ