ਪੰਨਾ:ਨਿਰਮੋਹੀ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੭
ਨਿਰਮੋਹੀ

'ਉਹੋ ਜਗਿੰਦਰ ਤੇ ਨਹੀਂ ਜੋ ਹੁਣ ਸਾਡੇ ਕਾਲਜ ਵਿਚ ਪੜ੍ਹਦਾ ਹੈ?

'ਨਹੀਂ ਨਹੀਂ! ਉਹ ਕੌਣ ਸੀ ਇਹ ਤੈਨੂੰ ਆਪੇ ਵੇਲੇ ਸਿਰ ਪਤਾ ਲਗ ਜਾਵੇਗਾ।'

'ਅਛਾ ਫੇਰ?'

ਉਸਨੂੰ ਮੈਂ ਚਿਠੀ ਲਿਖੀ ਜਿਸ ਵਿਚ ਲਿਖਿਆ ਸੀ ਮੇਰੇ ਮੰਨ ਮੰਦਰ ਦੇ ਦਿਉਤਾ,

ਨਮਸਤੇ। ਮੈਂ ਆਪ ਨੂੰ ਮਿਲੇ ਬਗੈਰ ਹੀ ਡਲਹੌਜ਼ੀ ਆ ਗਈ ਹਾਂ, ਇਸ ਗਲ ਦੀ ਮੈਂ ਆਪ ਕੋਲੋਂ ਮਾਫੀ ਮੰਗਦੀ ਹਾਂ। ਚਲ ਕੇ ਤਾਂ ਜ਼ਰੂਰ ਔਂਦੀ, ਪਰ ਕੀ ਕੀਤਾ ਜਾਏ। ਜਿਸ ਵਕਤ ਔਣਾ ਸੀ ਤੁਸੀ ਥੀਏਟਰ ਗਏ ਹੋਏ ਸਾਉ। ਤੁਹਾਡੀ ਮਾਤਾ ਜੀ ਮੈਂ ਕਹਿ ਆਈ ਸਾਂ ਕਿ ਅਸੀਂ ਡਲਹੌਜ਼ੀ ਜਾ ਰਹੇ ਹਾਂ, ਤੇ ਤਕਰੀਬਨ ਇਕ ਮਹੀਨੇ ਤਕ ਵਾਪਸ ਚਲੇ ਆਵਾਂਗੇ। ਉਮੀਦ ਹੈ ਇਸ ਗਲ ਦਾ ਪਤਾ ਆਪਨੂੰ ਲਗ ਗਿਆ ਹੋਵੇਗਾ। ਏਥੇ ਔਂਦੇ ਈ ਮੈਂ ਆਪ ਜੀ ਨੂੰ ਚਿੱਠੀ ਲਿਖ ਰਹੀ ਹਾਂ ਕਿ ਕਿਧਰੇ ਆਪ ਨਾਰਾਜ਼ ਨਾ ਹੋ ਜਾਉ। ਸਚ ਪੁਛੋ ਤਾਂ ਮੇਰਾ ਜੀ ਬਿਲਕੁਲ ਨਹੀਂ ਲਗ ਰਿਹਾ। ਪਰ ਮਾਤਾ ਜੀ ਦੀ ਬਿਮਾਰੀ ਖਾਤਰ ਮਜਬੂਰਨ ਮੈਨੂੰ ਏਥੇ ਔਣਾ ਪਿਆ ਹੈ। ਜੇਕਰ ਕੋਈ ਮੇਰਾ ਭਰਾ ਹੁੰਦਾ ਤਾਂ ਮੇਰੀ ਜਗ੍ਹਾ ਉਸ ਨੂੰ ਔਣਾ ਪੈਂਦਾ। ਪਰ ਬਦਕਿਸਮਤੀ ਨਾਲ ਮੈਂ ਈ ਕਲੀ ਮਾਂ ਪਿਉ ਦੀ ਬੱਚੀ ਹਾਂ। ਮੇਰਾ ਕੋਈ ਭਰਾ ਨਹੀਂ ਤੇ ਨਾ ਹੀ ਕੋਈ ਹੋਰ ਭੈਣ। ਉਹ ਮੈਨੂੰ ਹਦੋਂ ਵੱਧ ਪਿਆਰ ਕਰਦੇ ਨੇ। ਤੇ ਇਸੇ ਲਈ ਮੈਨੂੰ ਆਪਣੇ ਨਾਲ ਲੈ ਆਏ ਨੇ । ਇਹ ਪਹਿਲੀ ਚਿਠੀ ਹੈ, ਇਸ ਵਿਚ ਹੋਰ ਬਹੁਤਾ