ਪੰਨਾ:ਨਿਰਾਲੇ ਦਰਸ਼ਨ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੬)

ਬਾਹੋ ਫੜੇ ਦੀ ਸ਼ਰਮ 'ਅਨੰਦ' ਪੈ ਗਈ,
ਤੈਨੂੰ ਨਰਕਾਂ ਦੇ ਵਿਚ ਕਿਉਂ ਵੜਨ ਦੇਂਦਾ।

ਜੋਗਾ ਸਿੰਘ

ਘਿਗੀ ਬਜ ਗਈ ਜੋਗੇ ਦੀ ਰੋ ਕੇ,
ਤੇਰੇ ਜੋਗਾਂ ਸਾ ਕਰ ਲਿਆ ਯੋਗ ਮੈਨੂੰ।
ਭਰਿਆ ਔਗੁਣਾ ਦਾ ਏਹ ਸਰੀਰ ਸਾਰਾ,
ਮਾਰ ਗਿਆ ਹੰਕਾਰ ਦਾ ਰੋਗ ਮੈਨੂੰ।
ਉਜਲ ਚੰਨ ਸੀ ਦਾਗ ਲਗ ਗਿਆ ਕਾਲਾ,
ਰਹਿ ਸਨ ਤਾਹਨੇ ਦੇਂਦੇ ਸਦਾ ਲੋਗ ਮੈਨੂੰ।
ਪਾਹਰੂ ਮੇਰੇ ਲਈ ਬਨੀ ਸਰਕਾਰ ਮੇਰੀ,
ਲੈਣ ਦਿਓ ਚੁਰਾਸੀਆਂ ਭੋਗ ਮੈਨੂੰ।
ਗੁਰਾਂ ਚੁਕ ਬੈਠਾ ਲਿਆ ਗੋਂਦ ਅੰਦਰ,
ਧੀਰਜ ਦਿਤੀ ਤੇ ਕਿਹਾ ਨਾਦਾਨ ਹੈਂ ਤੂੰ।
ਭੁਲਨਹਾਰ ਪੁਤਰ ਬਖਸ਼ਨ ਹਾਰ ਆਪੇ,
ਤੇਰੀ ਜਾਨ ਹੈਂ ਹਾਂ, ਮੇਰੀ ਜਾਨ ਹੈਂ ਤੂੰ।

॥ਇਤੀ॥