ਪੰਨਾ:ਨਿਰਾਲੇ ਦਰਸ਼ਨ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਦੇਵੀ ਚੰਦ ਵਜ਼ੀਰ

ਰਾਜਿਆਂ ਦੀ ਮੀਟਿੰਗ

(ਦੁਵੱਯਾ- ਪਉੜੀ)

ਰਾਜੇ ਬਾਈ ਧਾਰ ਦੇ ਭਰਮਾਂ ਦੇ ਮਾਰੇ।
ਹੋਏ ਵਿਚ ਬਲਾਸ ਪੁਰ, ਆ ਕਠੇ ਸਾਰੇ।
ਰਾਜਿਉ ਗੁਰ ਦਸਮੇਸ਼ ਦੇ ਅਹੈ ਵੇਖੋ ਕਾਰੇ।
ਜਾਲ ਸਿਖੀ ਦੇ ਉਸ ਨੇ,ਕੀਹ ਨਵੇਂ ਖਲਾਰੇ।
ਨਾਂ ਉਹ ਪੂਜੇ ਦੇਵੀਆਂ, ਨਾਂ ਠਾਕਰ ਮੰਨੇ।
ਭੜਥੂ ਫਿਰਦੇ ਪਾਂਵਦੇ, ਸਿਖ ਹੰਨੇ ਹੰਨੇ।
ਖਤਰੀਆਂ ਦੇ ਧਰਮ ਨੂੰ,ਉਸ ਲੀਕ ਲਗਾਈ।
ਸੰਗਤ ਵਿਚ ਰਲਾ ਲਏ, ਜਟ, ਛੀਬੇ ਨਾਈ।
ਆ ਧੋਂਸੇ ਖੜਕਾਂਵਦੇ, ਨਿਤ ਵਿਚ ਪਹਾੜਾਂ।
ਖੇਡਨ ਰੋਜ਼ ਸ਼ਕਾਰ ਉਹ, ਆ ਵਿਚ ਉਜਾੜਾ।
ਸਾਰੇ ਹਲਾ ਮਾਰੀਏ, ਰਲ ਇਕੇ ਵਾਰੀ।
ਦਿਲੀ ਪਕੜ ਪੁਚਾ ਦਈਏ,ਖਪ ਮੁਕੇ ਸਾਰੀ।
ਏਦਾਂ ਸਾਰੇ ਡੋਗਰੇ, ਰਲ ਵਾਜ ਉਠਾਂਦੇ।
ਹਥ ਗੀਤਾ ਤੇ ਰਖਦੇ, ਸੋਂਹ ਦੇਵਾਂ ਖਾਂਦੇ।