ਪੰਨਾ:ਨਿਰਾਲੇ ਦਰਸ਼ਨ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੨)

ਏਹੋ ਜਹੇ ਹੰਕਾਰੀ ਦਾ ਦਰਸ ਮਾੜਾ,
ਕਰ ਸਿਖ ਨੇ ਇੰਜ ਵਿਚਾਰ ਭਾਈ।
ਸੁਣਕੇ ਜੋਗੀ ਦਾ ਘਰ 'ਅਨੰਦ' ਔਣਾ,
ਅੰਦਰ ਵੜ ਲਿਆ ਕੁੰਡਾਂ ਮਾਰ ਭਾਈ।

(ਤਥਾ)

ਜਾਕੇ ਬੂਹੇ ਅਗੇ ਜੋਗੀ ਖਲਾ ਹੋਇਆ,

ਵਾਜਾਂ ਭਾਈ ਤਿਲਕੂ ਤਾਈਂ ਮਾਰਦਾ ਏ।
ਬੰਨੇ ਨਿਕਲ ਅਭਾਗਿਆ ਦਰਸ ਕਰ ਲੈ,
ਬੇੜਾ ਤਰ ਗਿਆ ਸਾਰੇ ਸੰਸਾਰ ਦਾ ਏ।
ਚਾਰ ਸਾਲ ਦਾ ਦਿਆਂ ਸਵਰਗ ਤੈਨੂੰ,
ਤੈਨੂੰ ਲੋਭ ਜਾਂ ਭਰਮ ਕਿਸ ਕਾਰਦਾ ਏ।
ਦਿਤੀ ਅਗੋਂ ਅਵਾਜ਼ ਨਾ ਭਾਈ ਜੀ ਨੇ,
ਦਿਲ ਵਿਚ ਜਿਨੂੰ ਪਰੇਮ ਦਤਾਰ ਦਾ ਏ।
ਥਕ ਟੁਟ ਆਖਰ ਦੰਭੀ ਕਹਿਣ ਲਗਾ,
ਸਿਖਾ ਵਾਸਤਾ ਨਾਨਕ ਨਿਰੰਕਾਰ ਦਾ ਏ।
ਚਲ ਮੈਨੂੰ ਵੀ ਦਸ ਦਰਗਾਹ ਉਹਦੀ,
ਡੁਬੇ ਬੇੜੇ 'ਅਨੰਦ' ਜੋ ਤਾਰਦਾ ਏ।

ਤਿਲਕੂ ਨੇ ਬੂਹਾ ਖੋਲ੍ਹਨਾ
(ਕਬਿੱਤ)

ਹਾੜਾ ਗੁਰੂ ਨਾਨਕ ਦਾ ਸੁਣ ਏਦਾਂ ਭਾਈ ਜੀ ਨੇ,

ਝਟ ਪਟ ਉਠ ਬੂਹਾ ਅੰਦਰੋਂ ਉਤਾਰਿਆ।