ਪੰਨਾ:ਨਿਰਾਲੇ ਦਰਸ਼ਨ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੦)

ਸੜਨ ਰਿਦੇ ਵਿਚੋਂ ਸਾਰੀ ਦੂਰ ਹੋਈ,
ਵਾਕ ਧਸੇ ਅੰਦਰ ਅਕਸੀਰ ਬਣਕੇ।
ਇਕ ਕੰਧ ਦੇ ਆਸਰੇ ਚਿਰਾਂ ਤੀਕਰ,
ਸਿਖ ਖੜਾ ਰਿਹਾ ਤਸਵੀਰ ਬਣਕੇ।
ਪਿਆ ਭੋਗ ਤਾਂ ਉਠ ਦਾਤਾਰ ਅਖੀਂ,
ਖਿਚੇ ਦਰਸ਼ਨਾਂ ਦੇ ਕੋਲ ਆਂਵਦੇ ਨੇ।
ਜਾਓ ਕਰੋ ਮਦਦ ਦੁਖਿਆਰਿਆਂ ਦੀ,
ਖੜੇ ਰਹੋ ਨਾ ਇੰਜ ਫਰਮਾਂਵਦੇ ਨੇ।
ਆਇਆ ਜਗ ਤੇ ਆਦਮੀ ਏਸ ਖਾਤਰ,
ਮਦਤ ਦੁਖੀ ਭਰਾਓ ਦੀ ਕਰ ਸਕੇ।
ਚਪੂ ਦਿਤਾ ਮਲਾਹ ਨੂੰ ਏਸ ਬਦਲੇ,
ਤਾਰੇ ਲੋਕਾਂ ਨੂੰ ਆਪ ਵੀ ਤਰ ਸਕੇ।
ਲੋੜ ਪਵੇ ਤਾਂ ਦੇਸ਼ ਲਈ ਲਾ ਸੇਹਰੇ,
ਹਸ ਮੌਤ ਲਾੜੀ ਤਾਈਂ ਵਰ ਸਕੇ।
ਨਹੀਂ ਤਾਂ ਪਸ਼ੂ ਤੇ ਪੁਰਸ਼ ਵਿਚ ਫਰਕ ਕੀ ਏ,
ਪੇਟ ਆਪਣਾ ਉਹ ਵੀ ਭਰ ਸਕੇ।
ਜੇਕਰ ਵਜਿਆ ਬਾਣੀ ਦਾ ਤੀਰ ਤੈਨੂੰ,
ਬਜਰ ਬਣ ਨਾ ਦੁਖਾਂ ਲਈ ਬਾਨ ਬਣ ਜਾ।
ਪਾਣੀ ਬੁਲਬੁਲਾ ਦੋਵੇਂ 'ਅਨੰਦ' ਇਕੋ,
ਅਪਣਾ ਰੂਪ ਪਹਿਚਾਨ ਭਗਵਾਨ ਬਣ ਜਾ।