ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਰਚਿਤ ਕਹਾਣੀ 'ਕੁਲਫ਼ੀ' ਨੂੰ ਹੀ ਲਈਏ, ਤਾਂ ਇਸ ਵਿਚ ਸਮਾਜਵਾਦੀ ਅੰਸ਼ ਦੇਖਣਾ ਜਾਂ ਇਨਕਲਾਬ ਲਈ ਪ੍ਰੇਰਨਾ ਦੇਖਣਾ ਸਿੱਧੜਪੁਣੇ ਦੀ ਹੀ ਇਕ ਉਦਾਹਰਣ ਹੈ। ਇਹ ਕਹਾਣੀ ਅਸਲ ਵਿਚ ਪੈਟੀ-ਬੁਰਜੁਆ ਭਾਂਜਵਾਦੀ ਜ਼ਿਹਨੀਅਤ ਉਪਰ ਇਨਕਲਾਬ ਦੀ ਆਸ ਦਾ ਖੋਲ ਚੜ੍ਹਾਉਂਦੀ ਹੈ। ਕਹਾਣੀ ਵਿਚ ਪਿਤਾ ਨੂੰ ਤਾਂ ਆਪਣੀ ਬੁਜ਼ਦਿਲੀ ਅਤੇ ਨਾਕਾਮੀ ਉੱਪਰ ਕੋਈ ਸ਼ੱਕ ਹੀ ਨਹੀਂ, ਪਰ ਉਸ ਦਾ ਤੋੜ ਉਹ ਬਾਲ-ਪੁੱਤਰ ਵਿਚ ਮਾਅਰਕੇਬਾਜ਼ੀ ਉਕਸਾਉਣ ਵਿਚ ਦੇਖ ਰਿਹਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਅੱਜ ਸਮਾਜ ਦੇ ਕੁਝ ਤਬਕਿਆਂ ਦੀ ਪੁਰਾਣੀ ਪੀੜੀ ਰਾਜ-ਪਾਟ ਤਕ ਪਹੁੰਚਣ ਵਿਚ ਜਾਂ ਇਸ ਨੂੰ ਕਾਇਮ ਰੱਖ ਸੱਕਣ ਵਿਚ ਹੋਈ ਨਿਰਾਸ਼ਤਾ ਨੂੰ ਇਸ ਆਸ ਨਾਲ ਦੂਰ ਕਰ ਰਹੀ ਹੈ ਕਿ ਨੌਜਵਾਨ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਤਖ਼ਤ ਤਕ ਪੁੱਜਣ ਲਈ ਉਹਨਾਂ ਦਾ ਰਾਹ ਪਧਰਾ ਕਰਨਗੇ। ਇਸ ਕਹਾਣੀ ਨੂੰ ਇਨਕਲਾਬ ਦੇ ਪੈਟੀ-ਬੂਰਜੁਆ ਸੰਕਲਪ ਉਪਰ ਵਿਅੰਗ ਵਜੋਂ ਦੇਖਿਆ ਜਾਏ, ਤਾਂ ਇਸ ਦੀ ਸਾਰਥਕਤਾ ਨਜ਼ਰ ਆਉਂਦੀ ਹੈ, ਪਰ ਸੁਜਾਨ ਸਿੰਘ ਖ਼ੁਦ ਇਸ ਕਹਾਣੀ ਦੀ ਪੈਟੀ-ਬੁਰਜੁਆ ਵਿਆਖਿਆ ਦਾ ਸਮਰਥਨ ਕਰਦਾ ਹੈ। ਇਸੇ ਤਰਾਂ ਦੀ ਪੈਟੀ ਬੂਰਜੁਆ ਸੋਚਣੀ ਉਸ ਦੇ ਇਨਕਲਾਬੀ 'ਪਰਾਹੁਣੇ ਨੂੰ ਦੁੱਧ ਦਾ ਸੇਵਣ ਕਰਨ ਤੋਂ ਵਰਜਦੀ ਹੈ, ਕਿਉਂਕਿ ਹਿੰਦੋਸਤਾਨ ਦੇ ਕਰੋੜਾਂ ਲੋਕਾਂ ਨੂੰ ਦੁੱਧ ਦੀ ਬੂੰਦ ਵੀ ਨਸੀਬ ਨਹੀਂ ਹੁੰਦੀ। ਉਸ ਦਾ ਬਹੁ ਚਰਚਿਤ ਸਾਦਗੀ ਵਿਚ ਸੁੰਦਰਤਾ ਦਾ ਨਾਅਰਾ ਵੀ ਇਸੇ ਤਰ੍ਹਾਂ ਦੀ ਸੋਚਣੀ ਦਾ ਸਿੱਟਾ ਹੈ। ਸੁਜਾਨ ਸਿੰਘ ਲਈ ਸਾਦਗੀ ਦਾ ਮਤਲਬ ਸਮਾਜਕ ਵਰਤਾਰਿਆਂ ਦੀ ਸਰਲੀਕ੍ਰਿਤ ਵਿਆਖਿਆ ਅਤੇ ਪੇਸ਼ਕਾਰੀ ਹੈ।

ਵੈਸੇ ਸੁਜਾਨ ਸਿੰਘ ਨੇ ਮਧਕਾਲੀ ਸਾਮੰਤੀ ਸੋਚ ਤੋਂ ਲੈ ਕੇ ਪੈਟੀ-ਬੁਰਜਆਂ ਸੰਸਾਰ ਦ੍ਰਿਸ਼ਟੀਕੋਨ ਅਪਣਾਉਣ ਤਕ ਦਾ ਸਫ਼ਰ ਤੈਅ ਕੀਤਾ ਹੈ। ਦੁਖ-ਸੁਖ ਵਿਚ ਉਸ ਦੀ ਸੋਚਣੀ ਦਾ ਘੇਰਾ ਮਧਕਾਲੀ ਅੰਧਕਾਰਵਾਦ ਤੋਂ ਲੈ ਕੇ ਸਾਮੰਤੀ ਉਪਭਾਵਕਤਾ ਤਕੇ ਫੈਲਿਆ ਹੋਇਆ ਹੈ। 'ਕਹਾਣੀ ਤੋਂ ਮਗਰੋਂ ਸਿਰਲੇਖ ਹੇਠ ਕਹਾਣੀਆਂ ਤੋਂ ਪਹਿਲਾਂ ਦਿੱਤੀਆਂ ਗਈਆਂ ਟਿੱਪਣੀਆਂ ਉਪਰ ਇਕ ਨਜ਼ਰ ਸਾਡੇ ਇਸ ਕਥਨ ਦੀ ਸਚਾਈ ਨੂੰ ਪਰਖਣ ਲਈ ਕਾਫ਼ੀ ਹੈ। ਉਸ ਦਾ ਆਤਮਵਾਦ ਇਕ ਤੋਂ ਬਹੁਤੀਆਂ ਕਹਾਣੀਆਂ ਵਿਚ ਭਾਰੂ ਹੈ। "ਰੂਹਾਂ ਦਾ ਰੂਹਾਂ ਤੇ ਅਸਰ ਹੁੰਦਾ ਹੈ।"... "ਆਤਮਾ ਜਦ ਤੱਕ ਸ਼ਾਂਤ ਨਾ ਹੋਵੇ ਗਰਦਸ਼ ਵਿਚ ਰਹਿੰਦੀ ਹੈ।"..."ਰੂਹ ਦੀਆਂ ਅੱਖਾਂ ਨੂੰ ਰੂਹਾਂ ਦੀ ਇਕ, ਅਣਜਾਣੀ ਜਹੀ ਸ਼ਕਤੀ ਪਛਾਣਦੀ ਹੈ।" ਪੁਨਰ-ਜਨਮ' ਪਿੱਛੇ ਕੰਮ ਕਰਦੀ ਵਿਚਾਰਧਾਰਾ ਸਿਰਫ਼ ਇਹ ਕਹਿ ਕੇ ਨਹੀਂ ਨਕਾਰੀ ਜਾ ਸਕਦੀ ਕਿ "ਇਕੋ ਜਨਮ ਵਿਚ ਕਈ ਵਾਰੀ ਪੁਨਰ-ਜਨਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕਈ ਵਿਚਾਰ ਮਧਕਾਲੀ ਸੋਚਣੀ ਨੂੰ ਪ੍ਰਚਾਰਦੇ ਦਿੱਸਦੇ ਹਨ। ਹੋਣੀਵਾਦ ਨੂੰ ਪ੍ਰਗਟ ਕਰਦੇ: “ਕੋਈ ਹੱਥ ਸਾਡੇ ਇਰਾਦਿਆਂ ਦੇ ਉਲਟ ਕੰਮ ਕਰਦਾ ਹੈ। "... "ਪੁਰਾਣੇ ਵਹਿਮਾਂ ਦੀ ਸਚਾਈ ਹਾਲੀ ਤੱਕ ਨੁਮਾਇਆਂ ਹੁੰਦੀ ਰਹਿੰਦੀ ਹੈ, ਭਾਵੇਂ ਦਲੀਲੀ ਸਬ ਤੋਂ ਸਾਡੇ ਕੋਲ ਨਹੀਂ" ਜਿਸ ਦਾ ਮਤਲਬ ਹੈ ਕਿ ਦਲੀਲ ਉਪਰ ਨਹੀਂ'

94