ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਹਿਮਾਂ ਉਪਰ ਯਕੀਨ ਰੱਖਣਾ ਚਾਹੀਦਾ ਹੈ।... "ਇਲਮ ਕਈ ਵਾਰੀ ਦੁਖਦਾਈ ਹੋ ਜਾਂਦਾ ਹੈ" - ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। "ਕੁੱਤੇ ਕਈ ਵਾਰੀ ਆਦਮੀਆਂ ਕੋਲੋਂ ਬਹੁਤੇ ਦਿਆਨਤਦਾਰ, ਪਿਆਰ ਦੇ ਸਮੇਂ ਤੇ ਕਿਸੇ ਹੱਦ ਤੱਕ ਅਕਲਮੰਦ ਸਾਬਤ ਹੁੰਦੇ ਹਨ।" ਇਸ ਲਈ ਅਸੀਂ ਦਿਆਨਤਦਾਰ ਆਦਮੀ ਦੀ ਇਹ ਕਹਿ ਕੇ ਸ਼ਲਾਘਾ ਕਰ ਸਕਦੇ ਹਾਂ -“ਤੇਰੀ ਦਿਆਨਤਦਾਰੀ ਉਤੇ ਤਾਂ ਕੁੱਤੇ ਵੀ ਰਸ਼ਕ ਕਰ ਸਕਦੇ ਹਨ।" ਜਾਂ ਕੋਈ ਪ੍ਰੇਮਿਕਾ ਆਪਣੇ ਪ੍ਰੇਮੀ ਉਤੇ ਡੁੱਲ੍ਹਦੀ ਹੋਈ ਇਹ ਕਹਿ ਸਕਦੀ ਹੈ - "ਹੋ ਪ੍ਰੀਤਮ! ਤੂੰ ਤਾਂ ਬਿਲਕੁਲ ਪਿਆਰ ਦਾ ਸੋਮਾ ਹੈ - ਕੁੱਤੇ ਵਰਗਾ। " ਦੁੱਖ-ਸੁਖ ਵਿਚੋਂ ਇਸੇ ਤਰ੍ਹਾਂ ਦੇ ਕਈ 'ਮੋਤੀ' ਸਹਿਜੇ ਹੀ ਬਿਨਾਂ ਕਿਸੇ ਬਹੁਤੇ ਯਤਨ ਦੇ ਚੁਗੇ ਜਾ ਸਕਦੇ ਹਨ। ਅਤੇ ਕਿਉਂਕਿ ਸੁਜਾਨ ਸਿੰਘ ਨੇ ਅਜੇ ਤੱਕ ਆਪਣੇ ਇਹਨਾਂ ਵਿਚਾਰਾਂ ਪ੍ਰਤਿ ਕੋਈ ਸੰਦੇਹ ਪਰਗਟ ਨਹੀਂ ਕੀਤਾ, ਇਸ ਲਈ ਦੁੱਖ-ਸੁਖ ਦੀ ਹਰ ਨਵੀਂ ਛਾਪ ਇਹਨਾਂ ਖ਼ਿਆਲਾਂ ਵਿਚ ਉਸ ਦੇ ਯਕੀਨ ਦੀ ਪ੍ਰੋੜਤਾ ਕਰੀ ਜਾ ਰਹੀ ਹੈ।

ਤਾਂ ਵੀ, ਪੰਜਾਬੀ ਕਹਾਣੀ ਦੀ ਪ੍ਰਧਾਨ ਵਿਚਾਰਧਾਰਕ ਦਿੱਖ ਮਧਵਰਗੀ ਸੋਚਣੀ ਨੂੰ ਪੇਸ਼ ਕਰਦੀ ਹੈ। ਕਰਤਾਰ ਸਿੰਘ ਦੁੱਗਲ ਉਹਨਾਂ ਬਹੁਤ ਥੋੜੇ ਪੰਜਾਬੀ ਲੇਖਕਾਂ ਵਿਚੋਂ ਇਕ ਹੈ, ਜਿਹੜੇ ਵਿਚਾਰਧਾਰਕ ਇਕਸਾਰਤਾ ਦਿਖਾਉਂਦੇ ਹਨ। ਉਸ ਦੀ ਵਿਚਾਰਧਾਰਾ ਦਾ ਵਰਨਣ ਉਦਾਰ ਬੂਰਜੂਆ ਜਮਹੂਰੀ ਮਾਨਵਵਾਦ ਵਜੋਂ ਕੀਤਾ ਗਿਆ ਹੈ। (ਦੇਖੋ ਹਥਲੀ ਪੁਸਤਕ ਦਾ ਸਫ਼ਾ 107)। ਸਿਰਫ਼ ਬਹੁਤ ਸੰਖੇਪ ਸਮੇਂ ਲਈ ਉਹ ਲੁੰਪਣਵਾਦ ਦਾ ਧਾਰਨੀ ਰਿਹਾ ਹੈ, ਜਿਵੇਂ ਕੁੜੀ ਕਹਾਣੀ ਕਰਦੀ ਗਈ ਅਤੇ ਡੰਗਰ ਦੀਆਂ ਕੁਝ ਕਹਾਣੀਆਂ ਵਿਚ। ਇਸ ਲੁੰਪਣਵਾਦ ਨੂੰ ਕਦੀ ਰੱਦ ਕਰਨ ਅਤੇ ਕਦੀ ਫਿਰ ਅਪਣਾਉਣ ਅਤੇ ਉਚਿਤ ਠਹਿਰਾਉਣ ਸੰਬੰਧੀ ਉਸ ਦੀ ਦੁਚਿਤੀ ਵੀ ਮਧਵਰਗੀ ਖ਼ਾਸਾ ਰੱਖਦੀ ਹੈ। ਸੰਤ ਸਿੰਘ ਸੇਖੋਂ ਦੀ ਵਿਚਾਰਧਾਰਾ ਨੂੰ ਵੀ ਉਪ੍ਰੋਕਤ ਸ਼ਬਦਾਂ ਵਿਚ ਹੀ ਬਿਆਨ ਕੀਤਾ ਜਾ ਸਕਦਾ ਹੈ। ਸਿਰਫ਼ ਸਾਮੰਤਵਾਦੀ ਸੰਸਕਾਰਾਂ ਤੋਂ ਪਿੱਛਾ ਛੁਡਾਉਣ ਵਿਚ ਉਹ ਹਮੇਸ਼ਾ ਹੀ ਸਫਲ ਨਹੀਂ ਹੁੰਦਾ।

ਇਹ ਮਧਵਰਗੀ ਸੋਚਣੀ ਅਤੇ ਪਹੁੰਚ ਪੰਜਾਬੀ ਨਿੱਕੀ ਕਹਾਣੀ ਵਿਚ ਬਹੁਤ ਵੱਖ ਵੱਖ ਤਰ੍ਹਾਂ ਨਾਲ ਸਾਹਮਣੇ ਆਉਂਦੀ ਹੈ, ਜਿਵੇਂ ਕਿ ਅਕਸਰ ਕੋਲ ਦੀ ਕੀਮਤ ਉਤੇ ਆਪਣੀ ਵਿਚਾਰਧਾਰਾ ਨੂੰ ਸਪਸ਼ਟ ਕਰਨ ਲਈ ਫ਼ਿਕਰਮੰਦੀ; ਪਾਠਕ ਉਤੇ ਬੇਵਿਸ਼ਵਾਸੀ, ਜਿਸ ਕਰਕੇ ਦਿਖਾਉਣ ਨਾਲ ਸਮਝਾਉਣ ਉਤੇ ਜ਼ੋਰ; ਨਾਅਰਾ-ਨੁਮਾ ਸ਼ੈਲੀ ਦੀ ਵਰਤੋਂ, ਜੋ ਕਿ ਨਕਸਲੀ ਅਤੇ ਉੱਤਰ-ਨਕਸਲੀ ਦੌਰ ਦੀਆਂ ਕਹਾਣੀਆਂ ਦਾ ਪ੍ਰਧਾਨ ਨੂੰ ਲਛਣ ਹੈ; ਇਕ ਵੇਲੇ ਡੁਲ੍ਹ ਡੁਲ੍ਹ ਪੈਂਦਾ ਪੈਟੀ-ਬੂਰਜੁਆ ਇਨਕਲਾਬੀ ਉਤਸ਼ਾਹ ਪਰ ਦੂਜੇ ਵੇਲੇ, ਜਦੋਂ ਮੌਸ ਮਾਰਨੀ, ਤਾਂ ਇਸ ਉਤਸ਼ਾਹ ਪਿੱਛੇ ਸਿਰਫ਼ ਜਿਨਸੀ ਅਵੈੜ ਅਤੇ ਹੋਰ ਨਕਾਰਾਤਮਕ ਰੁਚੀਆਂ ਕੰਮ ਕਰਦੀਆਂ ਹੀ ਦੇਖਣਾ ਆਦਿ। ਵਿਆਖਿਆਮਈ ਸਾਹਿਤ

(ਇਲਸਟ੍ਰੇਟਿਵ ਲਿਟਰੇਚਰ) ਵੀ ਇਸੇ ਰਚੀ ਦੀ ਉਪਜ ਹੈ, ਅਤੇ ਇਸ ਦੀ

95