ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਨਿਖੇੜਿਆ ਜਾ ਸਕਦਾ ਹੈ: (ੳ) ਸ਼ਾਮੰਤੀ ਬਣਤਰ ਦੀਆਂ ਸ਼ਰੇਣੀਆਂ - ਵੱਡੇ ਜ਼ਿਮੀਂਦਾਰ ਛੋਟੇ ਜ਼ਿਮੀਦਾਰ, ਗ਼ਰੀਬ ਕਿਸਾਨ, ਖੇਤ ਮਜ਼ਦੂਰ, ਵਿਆਜੀਏ; (ਅ) ਸਰਮਾਇਦਾਰਾ ਬਣਤਰ ਦੀਆਂ ਸ਼ਰੇਣੀਆਂ:ਵੱਡੇ ਸਰਮਇਦਾਰ (ਕੌਮੀ ਹੈਸੀਅਤ ਰਖਦੇ ਵੀ ਅਤੇ ਕੌਮਾਂਤਰੀ ਸਰਮਾਏ ਨਾਲ ਜੁੜੇ ਹੋਏ ਵੀ), ਛੋਟੇ ਸਰਮਾਇਦਾਰ, ਮਧ ਸ਼ਰੇਣੀ (ਉਪਰਲੀ, ਵਿਚਲੀ ਅਤੇ ਹੇਠਲੀ), ਮਜ਼ਦੂਰ, ਪ੍ਰੋਲਤਾਰੀ; (ਇ) ਲੁੰਪਣ ਖ਼ਾਸੇ ਵਾਲੀਆਂ ਸ਼ਰੇਣੀਆਂ (ਕੰਗਾਲ ਵੀ ਅਤੇ ਬੁੱਧੀਜੀਵੀ ਵੀ)। ਪੱਛੜੇ ਸਮਾਜਾਂ ਵਿਚ ਕਬੀਲਾ ਬਣਤਰਾਂ ਨੂੰ ਦੇਖਿਆ ਜਾ ਸਕਦਾ ਹੈ। ਬਹੁਤੇ ਵਿਕਾਸ ਕਰ ਦੇ ਦੇਸ਼ਾਂ ਵਿਚ ਸੱਤਾ। ਕਈ ਵਾਰੀ ਬੜੀ ਤੇਜ਼ੀ ਨਾਲ ਇਕ ਤੋਂ ਦੂਜੀ ਸ਼ਰੇਣੀ ਦੇ ਹੱਥਾਂ ਵਿਚ ਜਾਂਦੀ ਰਹਿੰਦੀ ਹੈ। ਭਾਰਤ ਵਰਗੇ ਦੇਸ਼ ਵਿਚ ਵੀ ਭਾਵ ਨਿਰਸੰਦੇਹ ਸਰਮਾਏਦਾਰਾ ਬਣਤਰ ਸਥਾਪਤ ਹੋ ਚੁੱਕੀ ਹੈ, ਤਾਂ ਵੀ ਵਿਚਾਰਧਾਰਕ ਪ੍ਰਭਾਵ ਦੀ ਪ੍ਰਧਾਨਤਾ' ਦਾ ਪਹਿਰਾ ਬੜੀ ਛੇਤੀ ਛੇਤੀ ਬਦਲਦਾ ਰਹਿੰਦਾ ਹੈ -ਹਨੇਰ ਬਿਰਤੀ, ਸਾਮੰਤਵਾਦੀ, ਉਦਾਰ ਬੁਰਜੂਆ, ਫ਼ਾਜ਼ਿਸ਼ਸਟ ਬੁਰਜੂਆ, ਲੁੰਪਣ ਅਰਾਜਕਤਾਵਾਦੀ, ਪ੍ਰਗਤੀਸ਼ੀਲ, ਸਮਾਜਵਾਦੀ ਕਿਸਮ ਦੀ ਆਦਿ।

ਇਸ ਤਰਾਂ ਦੀਆਂ ਹਾਲਤਾਂ ਵਿਚ ਕਿਸੇ ਇਕ ਲੇਖਕ ਵਿਚ ਵਿਚਾਰਧਾਰਕ ਸ਼ੁਧਤਾ ਦੀ ਭਾਲ ਵਿਅਰਥ ਹੋਵੇਗੀ। ਇੱਕੋ ਹੀ ਸਮੇਂ ਇਕ ਲੇਖਕ ਵਿਚ ਵਖੋ ਵਖਰੇ ਵਿਚਾਰਧਾਰਕ ਅੰਸ਼ ਨਿਖੇੜੇ ਜਾ ਸਕਦੇ ਹਨ ਅਤੇ ਸਮਾਜ ਦੀਆਂ ਮਿਸ਼ਰਤ ਬਣਤਰਾਂ ਦੀ ਹਾਲਤ ਵਿਚ ਇਸੇ ਤਰਾਂ ਹੋਣਾ ਵਧੇਰੇ ਸੰਭਵ ਹੈ। ਇਹਨਾਂ ਵਿਚਾਰਧਾਰਕ ਅੰਸ਼ਾਂ ਨੂੰ ਅਸੀਂ ਸੰਰਚਨਾਵਾਦੀ ਸ਼ਬਦਾਵਲੀ ਤੋਂ ਸੰਕੇਤ ਲੈਂਦਿਆਂ ਵਿਚਾਰਧਾਰੀਮ ਕਹਿ ਸਕਦੇ ਹਾਂ। ਇਕੋ ਹੀ ਲੇਖਕ ਵਿਚ ਵਖੋ ਵਖਰੇ ਸਮੇਂ ਵਖੋ ਵਖਰੇ ਵਿਚਾਰਧਾਰੀਮ ਮੁਖਤਾ ਪ੍ਰਾਪਤ ਕਰਦੇ ਵੇਖੇ ਜਾ ਸਕਦੇ ਹਨ। ਇਸ ਨੂੰ ਭਾਵੇਂ ਵਿਚਾਰਧਾਰਕ ਵਿਕਾਸ ਦਾ ਨਾਂ ਦੇ ਲਿਆ ਜਾਏ, ਭਾਵੇਂ ਵਿਚਾਰਧਾਰਕ ਅਨੁਕੂਲਣ ਦਾ।

ਪੰਜਾਬੀ ਕਹਾਣੀਕਾਰਾਂ ਦੀ ਵਿਚਾਰਧਾਰਕ ਘੇਰਾ ਸਾਮੰਤੀ-ਧਾਰਮਿਕ ਤੋਂ ਲੈ ਕੇ ਬੂਰਜੁਆ ਜਮਹੂਰੀ ਮਾਨਵਵਾਦ ਤੱਕ ਦਾ ਹੈ, ਜਿਸ ਵਿਚ ਕਿਤੇ ਕਿਤੇ ਸਮਾਜਵਾਦ ਅਤੇ ਲੁੰਪਣਵਾਦ ਦੇ ਅੰਸ਼ ਵੀ ਦੇਖੇ ਜਾ ਸਕਦੇ ਹਨ। ਪੰਜਾਬੀ ਕਹਾਣੀਕਾਰਾਂ ਦੀ ਪ੍ਰਧਾਨ ਰੁਚੀ ਪੈਟੀ-ਬੁਰਜੂਆ ਹੈ। ਇਸੇ ਪੜੁੱਲ ਤੋਂ ਛਾਲ ਮਾਰ ਕੇ ਕਦੀ ਉਹ ਸਮਾਜਵਾਦ ਵੱਲ ਲਪਕ ਜਾਂਦੇ ਹਨ, ਕਦੀ ਲੁੰਪਣਵਾਦ ਵੱਲ।

ਪੰਜਾਬੀ ਕਹਾਣੀ ਦੇ ਖੇਤਰ ਵਿਚ ਸ਼ਾਇਦ ਸੁਜਾਨ ਸਿੰਘ ਦਾ ਨਾਮ ਇਕਸਾਰ ਪ੍ਰਗਤੀਵਾਦੀ, ਸਮਾਜਵਾਦੀ ਜਾਂ ਸਮਾਜਵਾਦੀ-ਯਥਾਰਥਵਾਦੀ ਵਜੋਂ ਚੱਲਦਾ ਹੈ। ਡਾ.ਟੀ. ਆਰ. ਵਿਨੋਦ ਨੇ ਸਰਫ਼ ਦੱਖ-ਸੁਖ ਦੀਆਂ ਕੁਝ ਕਹਾਣੀਆਂ ਉਤੇ ਕਿੰਤੂ ਕੀਤੇ ਹਨ, ਬਾਕੀ ਕੁਝ ਬਾਰੇ ਉਸ ਦੀ ਵੀ ਮੰਟੇ ਤੌਰ ਉਤੇ ਇਸੇ ਤਰਾਂ ਦੀ ਰਾਇ ਹੈ। ਪਰ ਜੇ ਪੂਰੀ ਤਰ੍ਹਾਂ ਗਿਆਨ-ਆਧਾਰਿਤ ਨਿਰੀਖਣ ਤੇ ਵਿਸ਼ਲੇਸ਼ਣ ਕੀਤਾ ਜਾਏ ਤਾਂ ਉਪਰੋਕਤ ਵਿਸ਼ੇਸ਼ਣ ਸ਼ਾਇਦ ਹੀ ਹੈ ਸੁਜਾਨ ਸਿੰਘ ਉੱਪਰ ਲਾਗੂ ਹੋ ਸਕਦੇ ਹੋਣ। ਜੇ ਅਸੀਂ ਉਸ ਦੀ ਬਹੁ

93