ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਵਿਕਾਸ ਕਰਮ ਨੂੰ ਪੇਸ਼ ਕਰਦੀ ਹੈ। ਜਦੋਂ ਦੁੱਗਲ ਕਥਿਤ ਤੌਰ ਉਤੇ 'ਕਲਾ - ਕਲਾ ਲਈ' ਵਿਚ ਯਕੀਨ ਰੱਖਦਾ ਸੀ, ਉਦੋਂ ਵੀ ਉਸ ਨੇ ਸਮਾਜਕ ਪੱਖ ਤੋਂ ਏਨੀਆਂ ਬਲਵਾਨ ਕਿਰਤਾਂ ਦਿੱਤੀਆਂ, ਜਿੰਨੀਆਂ ਉਸ ਸਮੇਂ 'ਕਲਾ - ਜੀਵਨ ਲਈ' ਦਾ ਨਾਅਰਾ ਲਾਉਣ ਵਾਲਾ ਕੋਈ ਵੀ ਦੇ ਸਕਦਾ ਸੀ। ਵਿਸ਼ੇ-ਵਸਤ ਦੇ ਪੱਖ ਲਿੰਗ-ਸੰਬੰਧਾਂ ਨੂੰ ਚਿਤ੍ਰਨਾ ਵੀ ਇਸ ਪਹਿਲੇ ਸਮੇਂ ਤਕ ਸੀਮਿਤ ਨਹੀਂ, ਮਗਰੋਂ ਵੀ ਇਹ ਜਾਰੀ ਰਿਹਾ। ਹਾਂ, ਪ੍ਰਕਿਰਤੀਵਾਦੀ ਰੰਗ ਕੁੜੀ ਕਹਾਣੀ ਕਰਦ ਗਈ ਅਤੇ ਡੰਗਰ ਤੋਂ ਮਗਰੋਂ ਜ਼ਰੂਰ ਖ਼ਤਮ ਹੋ ਗਿਆ। ਪਰ ਅਸੀਂ ਦੁੱਗਲ ਦੇ ਸਾਰੇ ਰਚਨਾ ਕਾਲ ਨੂੰ ਪ੍ਰਕਿਰਤੀਵਾਦੀ, ਪੂਰਵ ਅਤੇ ਉੱਤਰ-ਪ੍ਰਕਿਰਤੀਵਾਦੀ ਕਾਲ ਵਿਚ ਨਹੀਂ ਵੰਡ ਸਕਦੇ, ਕਿਉਂਕਿ ਇਹ ਇਹਨਾਂ ਸਮਿਆਂ ਦਾ ਠੀਕ ਵਰਨਣ ਨਹੀਂ ਹੋਵੇਗਾ।

ਕਲਾ ਦੇ ਪੱਖ ਵੀ ਇਹ ਪੜਾਅਵੰਡ ਕੋਈ ਬਹੁਤੀ ਠੀਕ ਨਹੀਂ ਲਗਦੀ, ਕਿਉਂਕਿ ਉਸ ਦੇ ਪਹਿਲੇ ਸੰਗ੍ਰਹਿਆਂ ਦੀਆਂ ਚੰਗੀਆਂ ਕਿਰਤਾਂ ('ਤ੍ਰੇਲ ਤੁਪਕੇ, "ਆਉਂਤਰੀ, "ਪੰਜ ਗ੍ਹੀਟੜਾ', ਹਵਾਲਦਾਰ ਦੀ ਵਹੁਟੀ', 'ਪੁਣਛ ਦੇ ਪੁੱਤਰ ਆਦਿ) ਕਲਾ ਦੇ ਪੱਖੋਂ ਉਸ ਦੇ ਸੱਜਰੇ ਸੰਹਿਆਂ ਵਿਚਲੀਆਂ ਚੰਗੀਆਂ ਕਿਰਤਾਂ ਨਾਲੋਂ ਕਿਸੇ ਤਰਾਂ ਪਿਛੇ ਨਹੀਂ।

ਇਸ ਦਾ ਮਤਲਬ ਇਹ ਵੀ ਨਹੀਂ ਲਿਆ ਜਾ ਸਕਦਾ ਕਿ ਦੁੱਗਲ ਵਿਚ ਕਿਸੇ ਤਰ੍ਹਾਂ ਦਾ ਵਿਕਾਸ ਦੇਖਣ ਵਿਚ ਨਹੀਂ ਆਉਂਦਾ। ਮੁਸ਼ਕਲ ਸਿਰਫ਼ ਇਸ ਵਿਕਾਸ ਨੂੰ ਬੱਝਵੇਂ ਪੜਾਵਾਂ ਵਿਚ ਵੰਡਣ ਵੇਲੇ ਆਉਂਦੀ ਹੈ। ਅਸੀਂ ਦੁੱਗਲ ਦੀ ਸਾਰੀ ਕਹਾਣੀ-ਕਲਾ ਨੂੰ ਵਿਸ਼ੇ ਅਨੁਸਾਰ ਵੰਡ ਕੇ, ਉਸ ਦੇ ਵਸਤ, ਤਕਨੀਕ ਅਤੇ ਦ੍ਰਿਸ਼ਟੀਕੋਣ ਵਿਚ ਆਉਂਦੀ ਤਬਦੀਲੀ ਨੂੰ ਦੇਖਾਂਗੇ।

ਸਭ ਤੋਂ ਪਹਿਲਾਂ ਅਸੀਂ ਉਸ ਵਿਸ਼ੇ ਨੂੰ ਲੈਂਦੇ ਹਾਂ ਜਿਸ ਕਾਰਨ ਦੁੱਗਲ ਸਭ ਤੋਂ ਵਧ ਦਿਲਚਸਪੀ ਦਾ ਅਤੇ ਸਭ ਤੋਂ ਵਧ ਗਲਤ-ਫਹਿਮੀ ਅਤੇ ਨਿਖੇਧੀ ਦਾ ਕਾਰਨ ਬਣਿਆ ਹੈ, ਸਾਡਾ ਭਾਵ ਲਿੰਗ-ਸੰਬੰਧਾਂ ਨੂੰ ਚਿਤ੍ਰਤ ਤੋਂ ਹੈ।

ਜਿੰਨੀਆਂ ਕੁ ਮੰਜ਼ਲਾਂ ਪੰਜਾਬੀ ਸਾਹਿਤ ਤੇ ਇਸ ਦਾ ਪਾਠਕ ਮਾਰ ਆਇਆ ਹੈ, ਉਸ ਨੂੰ ਏਨਾ ਕੁ ਪ੍ਰੋਢ ਤਾਂ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਕੋਈ ਉਸ ਨੂੰ ਇਹ ਦੱਸੇ ਕਿ ਫ਼ਲਾਂ ਲੇਖਕ 'ਸੈਕਸ' ਬਾਰੇ ਲਿਖਦਾ ਹੈ, ਤਾਂ ਉਹ ਇਸ ਦਾ ਮਤਲਬ ਸਿਰਫ਼ ਇਹ ਲਵੇ ਕਿ ਉਹ ਲੇਖਕ ਨੱਕ ਸੁਣਕਣੇ ਬਾਰੇ ਜਾਂ ਹੋਰ ਕਿਸੇ ਸਾਧਾਰਨ ਸਰੀਰਕ ਕਿਰਿਆ ਬਾਰੇ ਨਹੀਂ ਲਿਖਦਾ। (ਦੁੱਗਲ ਭਾਵੇਂ ਨੱਕ ਸੁਣਕਣ ਬਾਰੇ ਅਤੇ ਦੂਜੀਆਂ ਸਾਧਾਰਨ ਸਰੀਰਕ ਕਿਰਿਆਵਾਂ ਬਾਰੇ ਵੀ ਲਿਖਦਾ ਹੈ!) ਸਵਾਲ ਇਹ ਨਹੀਂ ਹੁੰਦਾ ਕਿ ਕੋਈ ਕਿਸ ਚੀਜ਼ ਬਾਰੇ ਲਿਖਦਾ ਹੈ, ਸਵਾਲ ਇਹ ਹੁੰਦਾ ਹੈ ਕਿ ਉਹ ਉਸ ਬਾਰੇ ਕਿਉਂ ਤੇ ਕਿਵੇਂ ਲਿਖਦਾ ਹੈ।

ਪਰ ਸਾਡੇ ਆਲੋਚਕ ਇਕ ਪਾਸੇ ਤਾਂ ਉਥੇ ਵੀ ਸੈਕਸ ਦੇਖਦੇ ਰਹੇ ਹਨ, ਜਿਥੇ ਇਹ 101

101