ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ('ਭ)। "ਮੀਰਾ ਮੁਸੱਲੀ" ਕੋਈ ਕਾਮ-ਕ੍ਰੀੜਾ ਦਾ ਪ੍ਰਗਟਾਅ ਨਹੀਂ, ਸਿਰਫ਼ ਦੇ ਸਿੱਧੜ ਸੁਭਾਅ ਉਤੇ ਮਸ਼ਕਰੀ ਹੈ। ਗੌਹਰਾਂ ਦਾ ਸਾਰਾ ਆਚਰਣ ਰੱਬ ਤੋਂ ਡਰਨ ਵਾਲੀ ਵਫ਼ਾਦਾਰ ਪਤਨੀ ਵਾਲਾ ਹੈ। ਉਸ ਦੇ ਮਨ ਵਿਚ ਕਾਮ-ਸੰਤੁਸ਼ਟੀ ਲਈ ਘੋਲ ਨੂੰ ਦੇਖਣਾ, ਉਸ ਨੂੰ ਅਤੇ ਉਸ ਦੇ ਮਾਹੌਲ ਨੂੰ ਨਾ ਸਮਝਣਾ ਹੈ।

ਕਾਮਕ੍ਰੀੜਾ ਦੇ ਪੱਖ ਪਹਿਲੀ ਵਾਰੀ ਖੁੱਲ ਦੁੱਗਲ ਨੇ ਕੁੜੀ ਕਹਾਣੀ ਕਰਦੀ ਗਈ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਵਿਚ ਲਈ ਹੈ। ਮਨੁੱਖੀ ਰਿਸ਼ਤਿਆਂ ਵਿਚ ਕਾਮ ਦਾ ਏਨਾ ਖੁੱਲਾ ਪ੍ਰਗਟਾਅ ਪੰਜਾਬੀ ਦੇ ਸਥਾਪਤ ਸਾਹਿਤ ਵਿਚ ਇਸ ਤੋਂ ਪਹਿਲਾਂ ਨਹੀਂ ਮਿਲਦਾ। ਇਹ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਵਿਚਲੀਆਂ ਇਹੋ ਜਿਹੀਆਂ ਹੀ ਵਰਤੀਆਂ ਦਾ ਅਤੇ ਪ੍ਰਗਤੀਸ਼ੀਲਤਾ ਦੇ ਗ਼ਲਤ ਅਰਥ ਲੈਣ ਦਾ ਸਿੱਧਾ ਅਸਰ ਸੀ। ਇਸ ਗਲਤੀ ਦਾ ਸ਼ਿਕਾਰ ਸਿਰਫ਼ ਕਰਤਾਰ ਸਿੰਘ ਦੁੱਗਲ ਹੀ ਨਹੀਂ ਹੋਇਆ, ਸਗੋਂ ਉਸ ਦੇ ਸਾਰੇ 'ਪ੍ਰਗਤੀਸ਼ੀਲ' ਸਮਕਾਲੀ ਇਕ ਜਾਂ ਦੂਜੇ ਹੱਦ ਤਕੇ ਹੋਏ। ਦੁੱਗਲ ਅਤੇ ਕੁਝ ਹੋਰਨਾਂ ਨੇ ਮਗਰੋਂ ਆਪਣੀ ਇਸ ਗ਼ਲਤੀ ਨੂੰ ਮੰਨਿਆਂ, ਜਦ ਕਿ ਸੰਤ ਸਿੰਘ ਸੇਖੋਂ ਨੇ ਆਪਣੀ ਅਤੇ ਆਪਣੇ ਸਮਕਾਲੀਆਂ ਵਿਚ ਮਿਲਦੀ ਇਸ ਪ੍ਰਵਿਰਤੀ ਨੂੰ ਉਚਿਤ ਦੱਸਣ ਦਾ ਯਤਨ ਕੀਤਾ।

ਇਸ ਸੰਗ੍ਰਹਿ ਦਾ ਮਾੜਾ ਪੱਖ ਇਹ ਨਹੀਂ ਕਿ ਇਹ ਕਾਮ-ਕ੍ਰੀੜਾ ਨੂੰ ਯਥਾਰਥ ਬੋਧ ਦਾ ਸਾਧਨ ਬਣਾਉਂਦਾ ਹੈ, ਸਗੋਂ ਇਹ ਹੈ ਕਿ ਜਿਸ ਯਥਾਰਥ ਦਾ ਬੋਧ ਕਰਾਉਣ ਦਾ ਯਤਨ ਕੀਤਾ ਗਿਆ ਹੈ, ਉਹ ਬਹੁਤੀਆਂ ਸੂਰਤਾਂ ਵਿਚ ਏਨਾ ਮਹੱਤਵਪੂਰਨ ਨਹੀਂ ਇਕ ਕਿ ਉਸ ਲਈ ਇਸ ਤਰ੍ਹਾਂ ਦੇ ਨਾਜ਼ਕ ਸਾਧਨ ਦੀ ਵਰਤੋਂ ਕੀਤੀ ਜਾਏ। ਉਦਾਹਰਣ ਵਜੋਂ, ਸਰੀਰ-ਵਿਗਿਆਨ ਦੀ ਜਾਣਕਾਰੀ ਹੋਰ ਵਿਗਿਆਨਾਂ ਦੀ ਜਾਣਕਾਰੀ ਵਾਂਗ ਕਲਾਤਮਕ ਰਚਨਾ ਦਾ ਪਿਛੋਕੜ ਤਾਂ ਹੋ ਸਕਦੀ ਹੈ, ਅਤੇ ਇਹ ਜ਼ਰੂਰੀ ਹੈ ਕਿ ਕੋਈ ਰਚਨਾ ਕਿਸੇ ਵੀ ਵਿਗਿਆਨ ਦੇ, ਸਮੇਤ ਸਰੀਰ-ਵਿਗਿਆਨ ਦੇ, ਨਿਯਮਾਂ ਦੀ ਉਲੰਘਣਾ ਨਾ ਕਰਦੀ ਹੋਵੇ। ਪਰ ਇਹਨਾਂ ਨਿਯਮਾਂ ਦਾ ਬੋਧ ਕਰਾਉਣ ਲਈ ਕੀਤੀ ਗਈ ਰਚਨਾ ਆਪਣੇ ਸਾਰੇ ਸ਼ੈਲੀ ਦੇ ਗੁਣਾਂ ਦੇ ਬਾਵਜੂਦ ਚੰਗੇ ਪਾਏ ਦੀ ਸਾਹਿਤਕ ਰਚਨਾ ਨਹੀਂ ਅਖਵਾਇਗੀ। "ਬੁਖ਼ਾਰ ਵਿਚ" ਅਤੇ "ਪੇਟ ਦਰਦ" ਕੁਝ ਇਸੇ ਤਰ੍ਹਾਂ ਦਾ ਆਸ਼ਾ ਰਖਦੀਆਂ ਹਨ। "ਮਨ ਮਾਰੇ' ਦਾ ਨਾ ਸਿਰਫ਼ ਆਸ਼ਾ ਹੀ ਨਿਗਣਾ ਹੈ, ਸਗੋਂ ਨਾਲ ਪ੍ਰਕਿਰਤੀਵਾਦੀ ਵਿਸਥਾਰ ਇਸ ਦੇ ਮਾੜੇ ਪੱਖ ਵਿਚ ਵਾਧਾ ਕਰਦੇ ਹਨ।

"ਗੁਲਾਮ" ਇਸ ਸੰਗ੍ਰਹਿ ਦੀ ਚਰਚਿਤ ਕਹਾਣੀ ਹੈ। ਦੁੱਗਲ ਵਲੋਂ ਇਸ ਕਹਾਣੀ ਦੀ ਕੀਤੀ ਗਈ ਵਿਆਖਿਆ ਇਸ ਕਹਾਣੀ ਦੇ ਆਸ਼ੇ ਨੂੰ ਧੁੰਦਲਾ ਬਨਾਉਣ ਵਿਚ ਹਿੱਸਾ ਪਾਉਂਦੀ ਹੈ, ਕਿਉਂਕਿ ਪਾਪਤ ਸਥਿਤੀ ਵਿਚ ਬਹਿਰੇ ਦੀ ਨਿਪੁੰਸਕਤਾ ਦਾ ਕਾਰਨ ਉਸ ਦਾ ਹਿੰਦੁਸਤਾਨੀ ਹੋਣਾ ਜਾਂ ਰਾਜਨੀਤਕ ਤੌਰ 'ਤੇ ਸਦੀਆਂ ਤੋਂ ਗੁਲਾਮ ਕੌਮ ਦਾ ਹਿੱਸਾ ਹੋਣਾ ਨਹੀਂ, ਸਗੋਂ ਉਸ ਦੀ ਆਰਥਕ ਗੁਲਾਮੀ ਹੈ: ਸਮਾਜ ਵਿਚ ਆਪਣੀ ਅਤੇ ਉਸ

103