ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਗਟਾਵਾ ਹੈ। ਮਨੁੱਖਤਾ ਵਿਚ ਸਿਰਫ਼ ਨਿਰਪੇਖ ਛੋਟਾਪਣ ਦੇਣਾ ਆਧੁਨਿਕਤਾਵਾਦੀ ਸੋਚ ਹੈ। ਜਨਮ-ਜਾਤ ਤੋਂ ਨਾ ਕੋਈ ਮਨੁੱਖ ਛੋਟਾ ਹੈ ਨਾ ਮਹਾਨ। ਉਹ ਸੰਭਾਵਨਾਵਾਂ ਭਰਪੂਰ ਹੈ। ਅਤੇ ਉਚਿਤ ਪ੍ਰਸਥਿਤੀਆਂ ਮਿਲਣ ਉਤੇ ਉਹ ਸੰਭਾਵਨਾਵਾਂ ਨੂੰ ਹੰਢਾਉਂਦਾ ਵੀ ਹੈ। ਇਸੇ ਦਾ ਦੂਜਾ ਪੱਖ ਇਹ ਹੈ ਕਿ ਸਾਧਾਰਣ ਦਿਸਦਾ ਮਨੁੱਖ ਵੀ ਮਹਾਨ ਕਾਰਨਾਮੇ ਕਰਨ ਦੇ ਸਮਰੱਥ ਹੈ ਅਤੇ ਮਹਾਨ ਵਿਅਕਤੀ ਵੀ ਘਟੀਆਧਣ ਅਤੇ ਨੀਚਤਾ ਦਿਖਾ ਸਕਦਾ ਹੈ।

ਮਨੁੱਖ ਦਾ ਇਸ ਤਰਾਂ ਦਾ ਸੰਕਲਪ ਨਾਵਲ ਅਤੇ ਕਹਾਣੀ ਦੇ ਪਿੱਛੇ ਕੰਮ ਕਰਦਾ ਹੈ! ਇਹੀ ਸੰਕਲਪ ਲੋਕਰਾਜ ਦੇ ਪਿੱਛੇ ਕੰਮ ਕਰਦਾ ਹੈ। ਲੋਕਰਾਜ ਵਿਚ ਸਾਧਾਰਣ ਵਿਅਕਤੀ ਦੀ ਵੀ ਮਹੱਤਾ ਵਧ ਜਾਂਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਲੋਕਰਾਜ ਵਿਚ ਸਿਰਫ਼ ਸਾਧਾਰਣ ਅਤੇ ਛੋਟੇ ਵਿਅਕਤੀ ਹੀ ਹੁੰਦੇ ਹਨ, ਜਾਂ ਮਹਾਨ ਵਿਅਕਤੀ ਲੋਕ ਰਾਜ ਲਈ ਕੋਈ ਅਪਵਾਦ ਹਨ। ਨਾ ਹੀ ਇਸ ਦਾ ਮਤਲਬ ਇਹ ਹੈ। ਕਿ ਮਹਾਨ ਵਿਅਕਤੀਆਂ ਦੀ ਮਹਾਨਤਾ ਦੀ ਪੁਣਛਾਣ ਕਰਨਾ ਜਾਂ ਉਹਨਾਂ ਦੀਆਂ ਕਰਨੀਆਂ ਨੂੰ ਸਾਹਿਤ ਦਾ ਅੰਗ ਬਣਾਉਣਾ ਲੋਕਤੰਤਰੀ ਭਾਵਨਾ ਦੇ ਉਲਟ ਹੈ। ਮਹੱਤਵਪੁਰਨ ਗੱਲ ਇਹ ਹੈ ਕਿ ਮਨੁੱਖ ਨੂੰ ਮਨੁੱਖ ਵਜੋਂ ਦੇਖਿਆ ਜਾਏ ਅਤੇ ਉਸ ਦੀ ਮਹਾਨਤਾ ਜਾਂ ਛੋਟੇਪਣ ਨੂੰ ਪ੍ਰਸਥਿਤੀਆਂ ਨਾਲ ਟੱਕਰ ਵਿਚ ਉਸ ਦੀਆਂ ਸੰਭਾਵਨਾਵਾਂ ਜਾਂ ਮਜਬੂਰੀਆਂ ਦੇ ਸਿੱਟੇ ਵਜੋਂ ਸਮਝਿਆ ਜਾਏ, ਜਦ ਕਿ ਉਸ ਦੀਆਂ ਸੰਭਾਵਨਾਵਾਂ ਅਤੇ ਮਜਬੂਰੀਆਂ ਵੀ ਪ੍ਰਸਥਿਤੀਆਂ ਦੀ ਹੀ ਦੇਣ ਹੁੰਦੀਆਂ ਹਨ।

ਗਲਪ ਦੇ ਸੰਬੰਧ ਵਿਚ ਅਜੇ ਤੱਕ ਕਿਸੇ ਐਸੀ ਛਾਨਣੀ ਦਾ ਪਤਾ ਨਹੀਂ ਲੱਗਾ ਜਿਸ ਵਿਚੋਂ ਜਿਹੜੀਆਂ ਘਟਨਾਵਾਂ ਛਣ ਜਾਣ ਉਹ ਨਿੱਕੀ ਕਹਾਣੀ ਲਈ ਵਰਤ ਲਈਆਂ ਜਾਣ, ਜਿਹੜੀਆਂ ਉਪਰ ਰਹਿ ਜਾਣ ਉਹ ਨਾਵਲ ਲਈ ਵਰਤ ਲਈਆਂ ਜਾਣ। ਵਿਅਕਤੀ ਵਾਂਗ ਹੀ ਇਥੇ ਵੀ ਮਹੱਤਾ ਘਟਨਾ ਦੀ ਹੈ। ਉਸ ਦੇ ਨਾਵਲੀ ਜਾਂ ਨਿੱਕੀ ਕਹਾਣੀ ਦੀ ਹੋਣ ਵਿਚ ਨਹੀਂ। ਇਹ ਗੱਲ ਲੇਖਕ ਦੀ ਆਪਣੀ ਕਲਾ-ਕੌਸ਼ਲਤਾ ਨਾਲ ਸੰਬੰਧ ਰਖਦੀ ਹੈ ਕਿ ਉਹ ਕਿਸੇ ਘਟਨਾ ਉਤੇ ਨਾਵਲ ਉਸਾਰ ਸਕਦਾ ਹੈ, ਜਾਂ ਨਿੱਕੀ ਕਹਾਣੀ। ਸੰਖੋਂ ਦੀ ਇਹ ਗੱਲੇ ਹੀ ਸੰਦੇਹ ਭਰ ਹੈ ਕਿ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦੀ ਮਹੱਤਤਾ ਇਤਨੀ ਨਹੀਂ ਹੁੰਦੀ ਜੋ ਉਨ੍ਹਾਂ ਨੂੰ ਇਤਿਹਾਸ ਜਾਂ ਨਾਵਲ ਦਾ ਰੂਪ ਦਿੱਤਾ ਜਾਵੇ। ਜੇ ਚੋਣ ਕਰਨ ਦਾ ਮਸਲਾ ਪੈਦਾ ਹੋਵੇ ਹੀ, ਤਾਂ ਉਹ ਨਿੱਕੀ ਕਹਾਣੀ ਲਈ ਹੋ ਸਕਦਾ ਹੈ, ਕਿਉਂਕਿ ਇਹ ਇਕ ਸੀਮਿਤ ਆਕਾਰ ਵਾਲੀ ਅਕਸਰ ਇਕਹਰੀ ਜਿਹੀ ਰਚਨਾ ਹੁੰਦੀ ਹੈ। ਨਾਵਲ ਦਾ ਆਕਾਰ ਵੱਡਾ ਹੁੰਦਾ ਹੈ, ਬਣਤਰ ਮੁਕਾਬਲਤਨ ਢਿੱਲੀ ਹੁੰਦੀ ਹੈ, ਘਟਨਾਵਾਂ ਉਸ ਵਿਚ ਕਈ ਸਮਾ ਸਕਦੀਆਂ ਹਨ, ਪਾਤਰਾਂ ਦੀਆਂ ਵੀ ਕੋਈ ਕਈ ਪੀੜ੍ਹੀਆਂ ਸਮਾ ਸਕਦੀਆਂ ਹਨ, ਜਿਸ ਕਰਕੇ ਘਟਨਾਵਾਂ ਜਜ਼ਬ ਕਰਨ ਦੀ ਸਮਰੱਥਾ ਨਾਵਲ fਚ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਕਨ ਕ ਨਾਵਲ ਤੋਂ ਬਚ ਰਹੀਆਂ ਘਟਨਾਵਾਂ ਨੂੰ ਸਮਾਉਣ ਲਈ ਨਿੱਕੀ ਕਹਾਣੀ ਦੀ ਸਿਰਜਣਾ ਹੋਈ ਹੈ।

66