ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਸਭ ਕੁਝ ਪਿੱਛੇ ਕੰਮ ਕਰ ਰਹੀ ਭਰਾਂਤੀ ਵੀ ਅਸਲ ਵਿਚ ਸਾਹਿਤ-ਸ਼ਾਸਤਰੀ ਕਿਰਤੀ ਰਖਦੀ ਹੈ ਅਤੇ ਗਲਤ ਸਾਹਿਤ-ਸ਼ਾਸਤਰੀ ਸੋਚ ਵਿਚੋਂ ਨਿਕਲੀ ਹੋਈ ਹੈ। ਇਹ ਕਹਿਣਾ ਕਿ ਸਾਧਾਰਣ ਮਨੁੱਖ ਜਦੋਂ ਨਾਵਲ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਵਿਸ਼ੇਸ਼ਤਾ ਪ੍ਰਾਪਤ ਕਰ ਲੈਂਦਾ ਹੈ, ਇਕ ਬੇਬੁਨਿਆਦ ਕਥਨ ਹੈ। ਨਾਵਲ ਵਿਚ ਹੀਰੋ ਜਾਂ ਨਾਇਕ ਦਾ ਮਤਲਬ ਉਹ ਨਹੀਂ ਹੁੰਦਾ ਜੋ ਮਿੱਥ ਜਾਂ ਹੋਰ ਮਧਕਾਲੀ ਸਾਹਿਤ-ਰੂਪਾਂ ਵਿਚ ਹੁੰਦਾ ਹੈ - ਇਕ ਅਸਾਧਾਰਣ ਯੋਧਾ ਜੋ ਪ੍ਰਕਿਰਤੀ ਅਤੇ ਮਨੁੱਖ, ਸਭ ਦੀਆਂ ਤਾਕਤਾਂ ਉਤੇ ਭਾਰੂ ਹੁੰਦਾ ਹੈ, ਜਾਂ ਘਟੋ ਘਟ ਉਹਨਾਂ ਦੀ ਮਿਲਵੀਂ ਤਾਕਤ ਦੀ ਟੱਕਰ ਜ਼ਰੂਰ ਹੁੰਦਾ ਹੈ, ਭਾਵੇਂ ਅਤੇ ਵਿਚ ਹਾਰ ਹੀ ਜਾਏ। ਨਾਵਲ ਵਿੱਚ ਹੀਰੋ ਜਾਂ ਨਾਇਕ ਇਕ ਸਾਹਿਤ-ਸ਼ਾਸਤਰੀ ਸੰਕਲਪ ਹੈ, ਜਿਹੜਾ ਨਾਵਲ, ਦੇ ਸੰਗਠਨ ਵਿਚ ਇਕ ਪਾਤਰ ਦੇ ਸਥਾਨ ਨੂੰ ਨਿਸ਼ਚਤ ਕਰਦਾ ਹੈ। ਉਸ ਪਾਤਰ ਦਾ ਆਪਣੇ ਆਪ ਵਿਚ ਯੋਧਾ ਹੋਣਾ, ਵਿਸ਼ੇਸ਼ ਮਹਾਨਤਾ ਵਾਲਾ ਹੋਣਾ ਜਾਂ ਦਿਖਾਇਆ ਜਾਣਾ ਕੋਈ ਜ਼ਰੂਰੀ ਨਹੀਂ ਹੁੰਦਾ। ਇਸ ਦੇ ਉਲਟ, ਜ਼ਰੂਰੀ ਇਹ ਹੁੰਦਾ ਹੈ ਕਿ ਅਸੀਂ ਉਸ ਨਾਲ ਆਪਣੇ ਵਰਗੇ ਹੀ ਇਕ ਵਿਅਕਤੀ ਹੋਣ ਵਜੋਂ ਸਾਂਝ ਦੇਖ ਸਕੀਏ। ਜੇ ਉਸ ਵਿਚ ਕੁਝ ਅਸਾਧਾਰਣ ਜਾਂ ਵਿਸ਼ੇਸ਼ ਨਜ਼ਰ ਆਉਂਦਾ ਵੀ ਹੋਵੇ ਤਾਂ ਉਹ ਸੰਭਾਵਨਾਵਾਂ ਦੇ ਘੇਰੇ ਤਕ ਸੀਮਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਹ ਕਰਾਮਾਤੀ ਹੋ ਨਿਬੜੇਗਾ, ਜੋ ਕਿ ਨਾਵਲੀ ਚੇਤਨਾ ਦਾ ਅੰਗ ਨਹੀਂ ਹੋ ਸਕਦਾ। ਸੰਭਾਵਨਾ ਦੇ ਘੇਰੇ ਤੱਕ ਸੀਮਤ ਅਸਾਧਾਰਣਤਾ ਵਿਅਕਤੀ ਨੂੰ ਅਸਾਧਾਰਣ ਨਹੀਂ ਬਣਾ ਦੇਂਦੀ, ਸਗੋਂ ਇਹ ਇਕੁ ਸਾਹਿਤਕ ਜਗਤ ਹੈ, ਜਿਸ ਦਾ ਆਪਣਾ ਸਾਹਿਤਕ ਪ੍ਰਕਾਰਜ ਹੁੰਦਾ ਹੈ। ਇਹ ਪ੍ਰਕਾਰਜ ਵੀ ਤਿੰਨਾਂ ਪੱਧਰਾਂ ਉਤੇ ਹੋ ਸਕਦਾ ਹੈ - ਸੁਹਜ ਦੇਣ ਦਾ, ਯਥਾਰਥ ਬਾਰੇ ਬਧ ਦੇਣ ਦੇ ਅਤੇ ਆਦਰਸ਼ ਨਿਰੂਪਣ ਦਾ, ਜਿਸ ਨਾਲ ਯਥਾਰਥ ਨੂੰ ਬਦਲਣ ਲਈ ਪ੍ਰੇਰਨਾ ਮਿਲਦੀ ਹੈ। ਹੀਰੋ ਜਾਂ ਨਾਇਕ ਨਾਵਲ ਲਈ ਕੋਈ ਲਾਜ਼ਮੀ ਸ਼ਰਤ ਵੀ ਨਹੀਂ। ਅੰਗਰੇਜ਼ੀ ਵਿਚ ਪਿਛਲੀ ਸਦੀ ਦੇ ਆਰੰਭ ਵਿਚ ਹੀ ਹੀਰੋ ਤੋਂ ਬਿਨਾਂ ਨਾਵਲ ਲਿਖੇ ਜਾਣੇ ਸ਼ੁਰੂ ਹੋ ਗਏ ਸਨ। ਸੁਖਾਂਤ ਜਾਂ ਹਾਸਰਸ ਪ੍ਰਧਾਨ ਨਾਵਲਾਂ ਦੇ ਨਾਇਕ ਜਾਂ ਪਾਤਰ ਗੁਣਾਂ ਦੀ ਵਿਸ਼ੇਸ਼ਤਾ ਨੂੰ ਪੇਸ਼ ਨਹੀਂ ਕਰਦੇ ਸਗੋਂ ਅਕਸਰ ਹੀ ਮਨੁੱਖੀ ਆਚਰਨ ਵਿਚਲੀਆਂ ਅਸੰਗਤੀਆਂ ਨੂੰ ਪੇਸ਼ ਕਰਦੇ ਹਨ, ਜਿਨਾਂ ਉਪਰ ਸਾਨੂੰ ਹਾਸਾ ਆ ਜਾਂਦਾ ਹੈ।

ਨਿੱਕੀ ਕਹਾਣੀ ਵਾਂਗ ਨਾਵਲ ਤੋਂ ਵੀ ਸਾਡੀ ਮੰਗ ਇਹੀ ਹੁੰਦੀ ਹੈ ਕਿ ਉਹ ਯਥਾਰਥ ਘਰ ਦੇ ਅੰਦਰ ਅੰਦਰ ਰਹੇ, ਅਸਾਧਾਰਣਤਾ ਤਕ ਨਾ ਫੈਲੇ। ਇਸ ਲਈ ਪਾਤਰਾਂ ਦੀ ਅਸ਼ ਅਤੇ ਸਾਧਾਰਣ ਵਿਚ ਵੰਡ ਉਧਰ, ਜਾਂ ਘਟਨਾਵਾਂ ਦੀ ਮਹੱਤਵਪੂਰਨ ਅਤੇ ਮਹਤਵਬਾਣੇ ਵਿਚ ਵੰਡ ਉਪਰ ਨਿੱਕੀ ਕਹਾਣੀ ਅਤੇ ਨਾਵਲ ਦੇ ਵਿਧਾ-ਨਿਖੇੜ ਨੂੰ ਆਧਾਰਤ ਪੋਰਨ ਬਲੈਕਲ ਤਰਕਸੰਗਤ ਨਹੀਂ।

ਇਸ ਵਿਧਾ-ਨਿਖੇੜ ਦੇ ਯਤਨਾਂ ਦਾ ਇਕ ਹੋਰ ਦਿਸ਼ਾ ਵਿਚ ਵੀ ਪ੍ਰਗਟਾਅ ਹੋਇਆ ਮਲਦਾ ਹੈ। ਕਹਾਣੀ ਦੀ ਸਦੀਵਤਾ ਨੂੰ ਮੰਨਦਿਆਂ, ਇਸ ਦੇ ਸਮੁੱਚੇ ਇਤਿਹਾਸ ਨੂੰ ਦੋ

67