ਪੰਨਾ:ਨੂਰੀ ਦਰਸ਼ਨ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਜ਼ ਜੀਹਦੇ ਰੱਖਦੇ ਨੇ
ਰੁਤਬਾ *ਹੁਮਾ ਵਾਲਾ,
ਚਿੜੀਆਂ ਵੀ ਜੀਦ੍ਹੀਆਂ ਨਾ
ਬਾਜ਼ਾਂ ਕੋਲੋਂ ਹਾਰੀਆਂ ।

ਚਿੱਠੀਆਂ ਦੇ ਪਰ ਲਾ ਕੇ
ਤੀਰਾਂ ਨੂੰ ਉਡਾਇਆ ਜੀਹਨੇ,
ਧੰਨ ਧੰਨ ਵੇਖ ਜੀਹਨੂੰ
ਰਿੱਧੀਆਂ ਪੁਕਾਰੀਆਂ ।

ਤੇਗ਼ ਜਿਦ੍ਹੀ ਬਿਜਲੀ ਵਾਂਗ
ਚਮਕ ਕੇ ਚਮਕੌਰ ਵਿੱਚ,
ਵੈਰੀਆਂ ਦੇ ਧੜਾਂ ਉੱਤੋਂ
ਧੌਣਾਂ ਨੇ ਉਤਾਰੀਆਂ ।

ਕੀਤਾ ਸੀ ਅਨੰਦ ਤੇ
ਅਨੰਦ ਪੁਰ ਵਿੱਚ ਜੀਹਨੇ,
ਬਾਟੇ ਪਿਆ ਅੰਮ੍ਰਿਤਾਂ ਦੇ
ਕੱਟੀਆਂ ਬੀਮਾਰੀਆਂ ।

ਖੁੰਦਰਾਂ ਹਮਾਲਾ ਦੀਆਂ
ਰੋਸ਼ਨ ਜਿਨ੍ਹੇਂ ਕੀਤੀਆਂ ਨੇ,
ਕਿਰਨਾਂ ਜੀਹਦੀ ਕਲਗ਼ੀ ਨੇ
ਸੂਰਜ ਵਾਂਗੂੰ ਮਾਰੀਆਂ ।

ਅਣਖ ਤੇ ਬਹਾਦਰੀ ਦੀ
ਪਾਠ ਸ਼ਾਨ ਚਾੜ੍ਹ ਕੇ ਤੇ,
ਤੇਜ਼ ਜੀਹਨੇ ਕੀਤੀਆਂ ਨੇ
ਖੁੰਡੀਆਂ ਕਟਾਰੀਆਂ !


  • ਹੁਮਾ=ਇਕ ਪੰਛੀ ਦਾ ਨਾਮ ਹੈ, ਕਹਿੰਦੇ ਹਨ ਜਿਸ ਮਨੁਖ ਦੇ

ਸਿਰ ਤੋਂ ਲੰਘ ਜਾਏ, ਬਾਦਸ਼ਾਹ ਹੋ ਜਾਂਦਾ ਹੈ ।

੯੫.