ਪੰਨਾ:ਨੂਰੀ ਦਰਸ਼ਨ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਹ ਕੀ ਜਾਨਣ ਏਹਨਾਂ ਲਈ ਮੈਂ
ਰੜੀ ਭੋਇੰ ਤੇ ਸੌਣਾ ?
ਏਹ ਕੀ ਜਾਨਣ ਇਹਨਾਂ ਨੂੰ ਮੈਂ
ਕਿੱਦਾਂ ਝੂਣ ਜਗਾਉਣਾ ?

ਏਹ ਕੀ ਜਾਨਣ ਏਹਨਾਂ ਨੂੰ ਮੈਂ
ਕੇਹੜਾ ਅੰਮ੍ਰਤ ਪਿਔਣਾ ?
ਏਹ ਕੀ ਜਾਨਣ ਬਕਰੀਆਂ ਨੂੰ
ਕਿੱਦਾਂ ਸ਼ੇਰ ਬਨਾਉਣਾਂ ?

ਏਹ ਕੀ ਜਾਨਣ ਕਾਇਰਾਂ ਦਾ ਮੈਂ,
ਕਿੱਦਾਂ ਦਿਲ ਵਧਾਉਣਾ ?
ਏਹ ਕੀ ਜਾਨਣ ਚਿੜੀਆਂ ਨੂੰ ਮੈਂ
ਬਾਜਾਂ ਨਾਲ ਲੜਾਉਣਾ ?

ਏਹ ਕੀ ਜਾਨਣ ਰੋਵਨ ਵਾਲੇ
ਸਾਰੇ ਭੋਲੇ ਭਾਲੇ
ਕੀਕਰ ਜਾ ਕੇ ਤੋੜਾਂਗਾ ਮੈਂ,
ਬੰਦ ਗੁਲਾਮੀ ਵਾਲੇ ?

ਕਿਹਾ ਨਵਾਬ ਰਹੀਮ ਬਖਸ਼ ਨੂੰ
ਗੁਰ ਜੀ ਦੇਇ ਦਲਾਸਾ:-
'ਹਰ ਵੇਲੇ ਮੈਂ ਦਰਸ਼ਨ ਦੇਸਾਂ
ਰੱਖ ਦਿਲੇ ਧਰਵਾਸਾ ।'

ਤੇ ਸ਼ਿਵਦੱਤ ਬਰਾਹਮਣ ਨੂੰ ਏ
ਆਖਣ ਗੁਰੂ ਸਹੇਲੇ:
ਦਿਆ ਕਰਾਂਗੇ ਨੂਰੀ ਜਲਵਾ
ਤੈਨੂੰ ਪੂਜਾ ਵੇਲੇ ।'

ਹਰ ਵੇਲੇ ਦਰਸ਼ਨ ਚਾਹਿਆ
ਜਤੇ ਭਗਤ ਪਿਆਰੇ,

੧੦੧.