ਕਵਿਤਾ ਦੀ ਵਿਸ਼ੇਸ਼ਤਾਈ
ਇਹ ਗੁਲਦਸਤਾ ਆਪ ਦੇ ਪਿਛਲੇ ੧੪, ੧੫ ਸਾਲਾਂ ਦੇ ਸਿੰਮੀ-ਪੇਖ ਹਿਲੋਰਿਆਂ ਦਾ ਚੋਣਵਾਂ ਚਿੱਤ ਹੈ । ਜਿਹਾ ਕ ਸ਼ਹਿਰਯ ਪਾਠਕ ਆਪ ਦੇਖ ਸਕਦੇ ਹਨ, ਇਸ ਰਚਨਾਂ ਦੀ ਵਿਸ਼ੇਸ਼ਤਾਈ ਕਈ ਅੰਗ ਰਖਦੀ ਹੈ । ਇਨ੍ਹਾਂ ਅੰਗਾਂ ਦਾ ਸਮੂਹ ਇਕ ਉਮਰ ਦੀ ਕਮਾਈ, ਇਕ ਲਿਵਲੀਨਤਾ ਦਾ ਵਿਕਸਿਤ ਜਲਵਾ ਅਤੇ ਇਕ ਠੁਮਰੀ ਦਾ ਅਨਟ ਉਤਾਰ ਚੜਾਓ । ਖਿਆਲਾਂ ਦੀਆਂ ਬਿਜਲੀਆਂ ਚਮਕਦੀਆਂ, ਮੋਂਹਦੀਆਂ ਤੇ ਕੋਂਹਦੀਆਂ ਤਾਂ ਪਲ ਵਿਚ ਹਨ ਪਰ ਉਨ੍ਹਾਂ ਦੇ ਜ਼ਹੂਰ ਪਿਛੇ ਕਿੰਨਾ ਕੁ ਸਮਾ, ਕਿੰਨਾ ਕੁ ਵਿਚਾਤ, ਕਿੰਨਾ ਕੁ ਟਕਰਾ, ਕਿੰਨੀ ਕੁ ਸੈਲ ਤੇ ਕਿੰਨਾ ਕੁ ਭਾਰ-ਸਹਿਣ ਹੈ ਉਹ ਉਹੀ ਜਾਣ ਸਕਦਾ ਹੈ ਜਿਸ ਨੇ ਜਿਗਰ ਤਪਾ ਕੇ ਉਦਗਾਰ ਰੂਪੀ ਸੋਨਾ ਸਾਫ ਕੀਤਾ ਹੋਵੇ । ਮੈਨੂੰ ਅੱਜ ਕੱਲ ਦੇ ਸਾਵਣੀ-ਡੰਡ ਕਵੀਆਂ ਦੀ ਦੋ ਮਿੰਟ ਵਿਚ ਉਪਜਾਈ ਨੇਂ ਤੋਂ ਸੁਣ ਕੇ ਅਕਸਰ ਇਕਬਾਲ ਜੀ ਦੀ ਝਾੜ ਯਾਦ ਆਉਂਦੀ ਹੈ ਜਿਹੜੀ ਉਨ੍ਹਾਂ ਦਹੁਤਾ ਚਹਿਕਦੀ ਬੁਲਬਲ ਨੂੰ ਪਾਈ ਸੀ ਆਪਣੇ ਏਸ ਸ਼ੇਅਰ ਦੁਆਰਾ:
ਨਾਲਾ ਹੋ ਬੁਲਬਲੇ ਸ਼ੋਰੀਦਾ ਤੇਰਾ ਖ਼ਾਮ ਅਭੀ ।
ਅਪਨੇ ਸੀਨੇ ਮੇਂ ਇਸੇ ਔਰ ਸ਼ਰਾ ਥਾਮ ਅਭੀ ।
ਮੈਨੇ ਇਹ ਸਪਸ਼ਟ ਪਤੀਤ ਹੁੰਦਾ ਹੈ ਕਿ ਸ਼ਰਫ ਜੀ ਚੋਖਾ ਚਿਰ ਸਿਖ ਇਤਿਹਾਸ ਦੇ ਸਵਾਧਯਾਯ ਤੋਂ ਲਾਂਭੇ ਪ੍ਰਾਪਤ ਕਰ ਕੇ, ਆਪਣੇ ਭਾਵਾਂ ਨੂੰ ਪ੍ਰੇਮ ਭਰੇ ਸੀਨੇ ਅੰਦਰ ਚੰਗਾ ਚਿਰ ਸ਼ਰਧਾ ਦੀ ਭੱਠੀ ਵਿਚ ਤਅ ਕੇ ਪੱਕਾ ਕਰਦੇ ਰਹੇ ਹਨ । ਕੋਈ ਖ਼ਮੀ ਰਹਿਣ ਨਹੀਂ ਦਿੱਤੀ । ਤਾਹੀਓਂ ਤਾਂ ਇਤਿਹਾਸ ਨੂੰ ਸਾਹਿਤ ਤੀਕ ਪੁਚਾ ਦੇਣ ਵਿਚ ਇਤਨੇ ਸਫਲ ਹੋਏ ਹਨ। ਇਤਿਹਾਸ ਦਾ ਮਾਨੋ ਤੱਤ ਕੱਢ ਕੇ ਰੱਖ ਦਿਤਾ ਹੈ । ਇਹ ਹੀ
5.