ਪੰਨਾ:ਨੂਰੀ ਦਰਸ਼ਨ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਜਾਂ ਅੰਗ ਇਸ ਰਚਨਾ ਦੀ ਵਿਸ਼ੇਸ਼ਤਾਈ ਦਾ ਇਹ ਹੈ ਕਿ ਉਹ ਤੱਤ ਸੋਹਣੇ, ਰਾਗੀਣ, ਮਧੁਰ ਤੇ ਲਲਿਤ ਵਾਲੇ ਸਰੂਪ ਫਿਰ ਆਪ ਨੇ ਦਰਸਾਯਾ ਹੈ । ਅੱਡ ਅੱਡ ਬਹਿਰਾਂ ਦਰਜਨਾਂ ਦੀ ਗਿਣਤੀ ਵਿਚ ਹਨ ਅਤੇ ਕਾਜ਼ੀਏ ਦੀ ਬਹਾਰ ਚਿਤ ਨੂੰ ਗੁਲਜ਼ਾਰ ਬਣਾਈ ਜਾਂਦੀ ਹੈ ।

ਚੋਣਵੇਂ ਸ਼ੇਅਰ

ਓਂ ਤਾਂ ਸਾਰੀਆਂ ਹੀ ਕਵਿਤਾਵਾਂ ਸ਼ਿੰਗਾਰੀਆਂ ਹੋਈਆਂ ਹਨ ਪਰ ਤਾਂ ਵੀ ਕਈਆਂ ਕਵਿਤਾਵਾਂ ਦੇ ਬਾਜ਼ੇ ਬਾਜ਼ੇ ਸ਼ੇਅਰ ਤਾਂ ਬਸ ਘਾਇਲ ਹੀ ਕਰ ਛਡਦੇ ਹਨ । ਸ਼ੇਅਰ ਕਾਹਦੇ ਹਨ, ਮਨੋਵਿਗਿਆਨ ਤੇ ਸਿਦਕ ਦੀਆਂ ਬਿਜਲੀਆਂ ਹਨ ਤੇ ਉਪਮਾਂ ਤੇ ਅਲੰਕਾਰ ਦੀਆਂ ਕਾਰਾਂ ਹਨ ਤੇ ਭਾਵ ਤੇ ਰਸ ਤੇ ਉਦਗਾਰ ਦੀਆਂ ਦੁਨਾਲੀਆਂ । ਸਿੱਖੀ ਦੀ ਸ਼ਾਨ ਸੇਵਾ ਵਿਚ, ਹਮੀਲੀ ਵਿਚ, ਸਬਰ ਵਿਚ, ਡੂੰਘਿਆਈ ਵਿਚ ਅਤੇ ਅਨੰਤ ਖਲ ਵਿਚ ਛਪੀ ਚਲੀ ਆਉਂਦੀ ਹੈ । ਇਸ ਗੁਝਤਾ ਨੂੰ ਸ਼ਰਫ਼ ਜੀ ਨੇ ਖੂਬ ਸਮਝਿਆ ਹੈ । ਇਹੋ ਜਹੀ ਸਿੱਖੀ ਸੂਫ਼ੀ ਮਤ ਤੋਂ ਵਧੇਰੇ ਦੂਰ ਨਹੀਂ, ਏਸੇ ਕਰਕੇ ਮੀਆਂ ਮੀਰ ਜਹੇ ਮੁਸਲਮਾਨ ਫ਼ਕੀਰ ਤੇ ਸੂਫ਼ੀ ਗੁਰੂ ਜੀ ਦੀ ਸ਼ਾਨ ਨੂੰ ਖੂਬ ਪਛਾਣ ਕੇ ਅਜੇਹੇ ਬਚਨ ਮੁਖੋਂ ਕਢਦੇ ਹਨ ਜੋ ਇਕ ਸੱਚਾ ਸਿੱਖ ਹੀ ਉਤਪਨ ਕਰ ਸਕਦਾ ਹੈ । ਮਨੋਵਿਗਿਆਨ:ਵਾਹਰ ਬਾਹਰ ਕਰਦਾ ਮੈਂ ਮੰਜੇ ਉੱਤੋਂ ਡਿਗ ਪਵਾਂ, ਦੇਂਦਾ ਨਹੀਂ ਜਵਾਬ ਕੋਈ ਮੇਰੀਆਂ ਕਾਰਾਂ ਦਾ । 'ਸੰਟ ਉੱਤੇ ਸੱਟ ਵੱਜੇ ਡਰ ਨਾਲ ਪੜਕਦਾ ਏ, ਦਿਲ ਮੇਰਾ ਬਣ ਗਿਆ ਅੰਡਾ ਠਠਿਆਰਾਂ ਦਾ । ਸਫਾ ੭੦

6.