ਪੰਨਾ:ਨੂਰੀ ਦਰਸ਼ਨ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੂਫ਼ੀ ਮਤ:-

ਹਰ ਹਰ ਰੰਗ ਵਿਚ ਔਲਾ ਵਾਲੇ ਵੱਸਦੇ ਨੀ, ਮਜ਼ਬ ਕੋਈ ਹੁੰਦਾ ਨਹੀਂ ਰਿਸ਼ੀਆਂ ਅਉਤਾਰਾਂ ਦਾ। ਇਹ ਉਹ ਅਥਾਹ ਨਦੀ ਭਗਤੀ ਦੀ ਜਾਣ ਬੱਚਾ, ਜਿਥੇ ਬੇੜਾ ਡਬਦਾ ਸਿਕੰਦਰੀ ਵਿਚਾਰਾਂ ਦਾ । ਸ਼ਹਿਨਸ਼ਾਹ ਦੀ ਝੋਲੀ ’ਚ ਫਕੀਰੀ ਪਈ ਖੇਡਦੀ , ਤੂੰ ਕੀ ਜਾਣੇ ਭੇਤ ਭਲਾ ਰਬੀ ਅਲੋਕਾਰਾਂ ਦਾ ? ਤਪਸਿਆ ਦੀ ਤੇਗ ਨਾਲ ਕਿਤੇ ਆਪਾ ਮਾਰਦਾ ਈ, ਕਿਤੇ ਮੰਹ ਭੰਨਦਾ ਈ ਤੇਰੇ ਬਲਕਾਰਾਂ ਦਾ । (ਸਫਾ ੭੧

ਕਵਿਤਾ ਨਾਮ ਹੈ ਰਸ ਪੈਦਾ ਕਰਨ ਦਾ, ਰਸ ਕੋਈ ਵੀ ਹੋਵੇ । ਉਹ ਰਸ ਦੇ ਪੈਦਾ ਹੋ ਸਕਦਾ ਹੈ ਜੇਕਰ ਡੂੰਘੀ ਸੋਚ ਉਪਮਾਵਾਂ ਅਤੇ ਅਲੰਕਾਰਾਂ ਦੁਆਰਾ ਇਸ਼ਟੀ ਦੀਆਂ ਅੱਡ ਅੱਡ ਵਸਤੂਆਂ ਵਿਚ ਏਕਤਾ ਤੇ ਸੰਬੰਧ ਤੇ ਪੇਮ ਤੇ ਸਮਾਨਤਾ ਦਰਸਾਵੇ । ਨਾਲੇ ਜੇਕਰ ਕਵੀ ਦੀ ਸੱਚੀ ਆਤਮਾ ਓਸ ਰਾਗ ਵਰਗਾ ਰਾਗ ਜਿਹੜਾ ਸਾਡੇ ਅੰਦਰੋਂ ਉੱਠ . ਰਹਿਆ ਹੈ ਅਤੇ ਜਿਹੜਾ ਉਪਮਾ ਨਾਲ ਭਰਪੂਰ ਕਰ ਕੇ ਸਾਰੇ ਚੰਨ ਤਾਰੇ ਰਬ ਦੀ ਦਰਗਾਹੇ ਹਰ ਵੇਲੇ ਭੇਜਦੇ ਰਹਿੰਦੇ ਹਨ, ਹਾਂ ਓਹਨਾਂ ਰਾਗਾਂ ਵਰਗਾ ਰਾਗ .ਆਪਣੀ ਕਵਿਤਾ ਵਿਚ ਜਾਗਣ ਕਰ ਵਿਖਾਵੇ । ਉਹ ਰਾਗ ਕਿਵੇਂ ਹਥ ਆ ਸਕਦਾ ਹੈ ? ਜੇਕਰ ਕਵੀ ਸ਼ਬਦਾਂ ਦੀ ਚੋਣ ਅੱਛੀ ਤਰਾਂ ਕਰੇ, ਜੇਕਰ ਉਹ ਸ਼ਬਦਾਂ ਨੂੰ ਸੋਹਣੇ, ਸਜਵੇਂ ਤਰੀਕੇ ਤੇ ਸਲੀਕੇ ਨਾਲ ਬੰਨੇ, ਜੇਕਰ ਉਹ ਬਹਿਰਾਂ ਦਾ ਸਹੀ ਪਯੋਗ ਕਰੇ । ਸ਼ਰਫ਼ ਜੀ ਨੂੰ ਫ਼ਾਰਸੀ ਉਰਦੂ ਨਾਲ ਵੀ ਚੰਗਾ ਸੰਬੰਧ ਪ੍ਰਾਪਤ ਹੈ, ਜਿਸ ਕਰ ਕੇ ਉਹ ਠੇਠ ਪੰਜਾਬੀ ਤੇ ਉਰਦੂ ਦੀ ਮਦਦ ਨਾਲ ਆਪਣੀਆਂ ਰਚਨਾਵਾਂ ਵਿਚ ਚੰਗੀ ਤਗੜੀ ਮਧਰਤਾ ਤੇ ਰਾਗੀਣਤਾ ਭਰ ਲੈਂਦੇ ਹਨ । ਜ਼ਰਾ ਕੰਨ ਲਾ ਕੇ ਹੇਠਲੀਆਂ ਸਤਰਾਂ ਵਿਚ ਦਾ ਰਾਗ ਤੇ ਉਹਨਾਂ ਦੇ ਨਿਰੋਲ ਕਵਿਤਵ ਦਾ ਸਵਾਦ ਲਵੋ:- .

7.