ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੇਗ਼ ਤੇਰੀ ਨੇ ਕਲਗ਼ੀਧਰ ਜੀ,
ਅਰਸੀਂ ਧੁੰਮਾਂ ਪਾਈਆਂ,
ਜਦ ਇਹ ਲਿਖਿਆ 'ਸ਼ਰਫ਼' ਕਸੀਦਾ
ਹੂਰਾਂ ਵੇਖਣ ਆਈਆਂ ।
-- --



ਰੁਮਾਲ


ਬੈਠਾ ਹੋਇਆ ਸਾਂ ਨਹਿਰ ਦੇ ਕੰਢੜੇ,
ਡੁੱਬਾ ਹੋਇਆ ਮੈਂ ਏਸ ਧਿਆਨ ਅੰਦਰ ।
ਪਰਦਾ ਦੂਈ ਦਾ ਚੁੱਕ ਕੇ ਸਿਖ ਗੁਰ ਦੇ,
ਲੀਨ ਹੁੰਦੇ ਨੇ ਕਿਵੇਂ ਭਗਵਾਨ ਅੰਦਰ ।
ਅੱਚਨਚੇਤ ਇਕ ਬਲਿਬਲਾ ਵੇਖਿਆ ਮੈਂ,
ਤਿੜ ਦੇ ਆਸਰੇ ਖੜਾ ਗੁਮਾਨ ਅੰਦਰ ।
ਮੇਰੇ ਵਾਸਤੇ ਮੂਧਾ ਪਿਆਲੜਾ ਉਹ,
ਬਣਿਆਂ *'ਜਮ ਦਾ *ਜਾਮ' ਜਹਾਨ ਅੰਦਰ ।
ਉਹਨੂੰ ਵੇਂਹਦਿਆਂ ਵੇਂਹਦਿਆਂ ਜਾ ਪਹੁੰਚਾ,
ਮੈਂ ਅਨੰਦਪੁਰ ਦੇ ਬੀਆਬਾਨ ਅੰਦਰ ।
ਡਿੱਠਾ ਕੀ ? ਇਕ ਤਲੀ ਜਹੀ ਰੌੜ ਉੱਤੇ,
ਲੱਗਾ ਹੋਇਆ ਏ ਜੁੱਧ ਘਸਮਾਨ ਅੰਦਰ ।
ਗੋਰੇ ਮੁੱਖ ਇਉਂ ਲੋਥਾਂ ਦੇ ਜਾਪਦੇ ਸਨ,
ਮੋਤੀ ਹੋਣ ਜਿਉਂ ਲਾਲ ਹਲਵਾਨ ਅੰਦਰ ।


  • ਜਮਸ਼ੈਦ ਬਾਦਸ਼ਾਹ । +ਪਿਆਲਾ ।

੧੩੭.