ਪੰਨਾ:ਨੂਰੀ ਦਰਸ਼ਨ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਰਾਂ 'ਚ ਖ਼ਿਤਾਬਾਂ ਤੇ
ਜਗੀਰਾਂ ਨੂੰ ਰੁਲਾਯਾ ਜਾਵੇ ।

'ਸੁੰਦਰਤਾਈ' ਆਖਦੀ ਸੀ
ਪੰਜ ਕੱਕੀ ਛਬ ਨਾਲ,
ਪਰੀਆਂ ਤੇ ਅਪੱਛਰਾਂ ਦਾ
ਦਿਲ ਭਰਮਾਯਾ ਜਾਵੇ ।

'ਇਲਮ' ਪਿਆ ਆਖਦਾ ਸੀ
ਘੋੜਿਆਂ ਦੇ ਸੇਵਕਾਂ ਤੋਂ,
ਡੂੰਘਿਆਂ ਕਬਿੱਤਾਂ ਦਿਆਂ
ਅਰਥਾਂ ਨੂੰ ਕਰਾਯਾ ਜਾਵੇ ।

'ਅਦਲ' ਪਿਆ ਆਂਹਦਾ ਸੀ ਜੇ
ਆਪਣਾ ਹੀ ਹੋਵੇ ਪਾਪੀ,
ਉਹਨੂੰ ਵੀ ਮਸੰਦਾਂ ਵਾਂਗ,
ਜ਼ਿੰਦਾ ਹੀ ਜਲਾਯਾ ਜਾਵੇ ।

'ਰਿੱਧੀ ਸਿੱਧੀ' ਆਖਦੀ ਸੀ
ਗੁਪਤ ਰਹੇ ਸਭੋ ਕੁਝ,
ਖੰਡੇ ਵਾਲੀ ਧਾਰੋਂ ਕੇਵਲ
ਅੰਮ੍ਰਿਤ ਹੀ ਰੁੜ੍ਹਵਾਯਾ ਜਾਵੇ ।

ਕਹਿੰਦੀ ਸੀ 'ਕੁਰਬਾਨੀ' ਕੋਲੋਂ
ਸਿਖੀ ਦੇ ਮਹੱਲ ਵਿਚ,
ਜਗ੍ਹਾ ਇਟਾਂ ਰੋੜਿਆਂ ਦੀ
ਲਾਲਾਂ ਨੂੰ ਚਿਣਾਯਾ ਜਾਵੇ ।

ਆਂਹਦੀ ਸੀ ਗੁਰਿਆਈ ਕੋਲੋਂ
ਇਹ ਭੀ ਜੇਕਰ ਹੋ ਜਾਵੇ,
ਤਾਂ ਵੀ ਹੰਝੂ ਅੱਖੀਆਂ 'ਚੋਂ
ਇਕ ਨ ਡੁਲ੍ਹਾਯਾ ਜਾਵੇ ।

੧੪੨.