ਪੰਨਾ:ਨੂਰੀ ਦਰਸ਼ਨ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕੀ ਮੈਂ ਦੱਸਾਂ ਹਾਲ
ਉਸ ਆਲੀ ਦਰਬਾਰ ਵਾਲਾ,
ਬੋਲ ਮੈਨੂੰ ਲੱਭਦੇ ਨਹੀਂ
ਜਿਨ੍ਹਾਂ 'ਚ ਸੁਣਾਯਾ ਜਾਵੇ ।

ਆ ਗਿਆ ਕਲੰਦਰ ਕਿਤੋਂ
ਸੇਵਕਾਂ ਨੂੰ ਕਹਿਨ ਲੱਗਾ:
'ਮੇਰਾ ਵੀ ਸਲਾਮ ਅੰਦਰ
ਗੁਰਾਂ ਨੂੰ ਪੁਚਾਯਾ ਜਾਵੇ ।

ਆਗ੍ਯਾ ਜੇ ਮਿਲੇ ਮੈਨੂੰ
ਗੁਰੂ ਦੀ ਹਜ਼ੂਰੀ ਵਿਚ,
ਅੱਜ ਨਵੇਂ ਰਿੱਛ ਨੂੰ
ਨਚਾਇਕੇ ਵਿਖਾਯਾ ਜਾਵੇ ।'

ਮਿਲ ਗਈ ਆਗਿਆ
ਕਲੰਦਰ ਅੰਦਰ ਜਾ ਪਹੁੰਚਾ,
ਹੋਯਾ ਹੁਕਮ ਗੁਰੂ ਜੀ ਦਾ
ਰਿੱਛ ਨੂੰ ਨਚਾਯਾ ਜਾਵੇ ।

ਵੱਜੀ ਤਾਨ ਬੰਸਰੀ ਦੀ
ਹੋ ਗਿਆ ਤਮਾਸ਼ਾ ਸ਼ੁਰੂ,
ਡਿਗ ਪਏ ਕਲੰਦਰ ਕਦੀ,
ਕਦੀ ਰਿੱਛ ਢਾਯਾ ਜਾਵੇ ।

ਡੁਗਡੁਗੀ ਦੀ ਲੈ ਨਾਲ
ਨੱਚਿਆ ਜਮੂਰਾ ਐਸਾ,
ਜੇਹੜਾ ਸਾਰੀ ਉਮਰ
ਕਦੀ ਦਿਲੋਂ ਨ ਭੁਲਾਯਾ ਜਾਵੇ ।

ਹੱਸ ਹੱਸ ਸੰਗਤਾਂ ਬੀ
ਲੋਟ ਪੋਟ ਹੋ ਗਈਆਂ,

੧੪੩.