ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱਠੀ ਬੋਲੀ ਨਾਲ ਜਿਹੜਾ
ਕਰੇ ਏਥੇ ਟੈਹਲ ਸੇਵਾ,
ਏਸ ਥਾਂ ਵਧਾਯਾ ਜਾਵੇ ।

ਗੁਰੂ ਦਿਆਂ ਸਿੰਘਾਂ ਨੂੰ
ਬਣਾਉਂਦਾ ਏ ਰਿੱਛ ਜੇਹੜਾ,
ਕਿਉਂ ਨ ਰਿੱਛ ਜੂਨੀ ਅਗ੍ਹਾਂ ।
ਓਸੇ ਨੂੰ ਪਵਾਇਆ ਜਾਵੇ ।

ਏਨੀ ਗੱਲ ਕਹਿਕੇ
ਭਾਈ ਧੰਨੇ ਹੁਰੀ ਜਦੋਂ ਚੱਲੇ,
ਆਈ ਸੋਚ 'ਗੁਰੂ ਦਰੋਂ
ਖ਼ਾਲੀ ਵੀ ਨ ਜਾਯਾ ਜਾਵੇ ।'

ਭੋਰਾ ਪਰਸਾਦ ਡਿੱਗਾ,
ਚੁੱਕ ਭੋਂ ਤੋਂ ਮੂੰਹ ਲਾਯਾ,
ਦੇਂਦਾ ਸੀ ਸਰਾਪ ਨਾਲੇ
ਗੱਡੇ ਵਲ ਧਾਯਾ ਜਾਵੇ ।

ਦੇ ਗਿਆ ਸਰਾਪ ਜਿਹੜਾ
ਭਾਈ ਧੰਨਾ ਓਸ ਵੇਲੇ,
ਓਸੇ ਦਾ ਹੀ ਫਲ ਹੁਣ
ਏਸ ਨੂੰ ਖੁਆਯਾ ਜਾਵੇ ।

ਸੁਣ ਸੁਣ ਸੰਗਤਾਂ ਦੇ
ਦਿਲ ਝੂਣੇ ਗਏ ਏਦਾਂ,
ਜਿੰਦਾਂ ਕਿਸੇ ਪੱਕੀ ਹੋਈ ।
ਬੇਰੀ ਨੂੰ ਹਿਲਾਯਾ ਜਾਵੇ ।

ਹੱਥ ਬੰਨ੍ਹ ਅਰਜ਼ ਕੀਤੀ
ਫੇਰ ਭਾਈ ਕੀਰਤੀਆ ਨੇ,
ਸਾਹਿਬਾ ! ਇਹ ਮੇਰੇ ਕੋਲੋਂ

੧੪੭.