ਪੰਨਾ:ਨੂਰੀ ਦਰਸ਼ਨ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਘੜ ਆਏ ਹਰਫ਼ਾਂ ਵਾਂਗੂੰ
ਦਾਗ਼ ਜਿਗਰ ਦੇ ਸਾਰੇ ।
ਅੰਬਰ ਉੱਤੋਂ ਅੱਖਾਂ ਕਢ ਕਢ
ਘੂਰਨ ਲੱਗੇ ਤਾਰੇ ।
ਦਿਲ ਦੇ ਅੰਦਰ ਚੋਭਾਂ ਪਾਈਆਂ
ਗੁੱਝੇ ਨੇਜ਼ੇ ਮਾਰੇ ।
ਰਾਹ ਅੰਬਰ ਦਾ ਨਜ਼ਰੀਂ ਆਯਾ
ਨਿਕਲੀ ਤੇਗ਼ ਮਿਆਨੋਂ ।
ਲੱਗੀ ਲੱਗ ਗਈ ਕਰ ਘਾਇਲ
ਛੱਡ ਗਈ ਪਰ ਜਾਨੋਂ।
ਅਰਸ਼ਾਂ ਉੱਤੋਂ ਮੰਗਲ ਤਾਰੇ,
ਖ਼ੂਨੀ ਸ਼ਕਲ ਦਿਖਾਈ ।
ਟੁੱਟ *ਸੁਹਾਬ ਡਿੱਗੇ ਅਸਮਾਨੋਂ
ਅੱਖੋਂ ਅੱਗ ਵਰ੍ਹਾਈ ।
+ਨਾੜਾਂ ਵਾਂਗੂੰ ਨਾੜਾਂ ਸੜੀਆਂ,
ਲੂੰ ਲੂੰ ਨੂੰ ਅਗ ਲਾਈ ।
ਪਾ ਕੇ ਤੇਲ, ਤ੍ਰੇਲ-ਹੰਝੂ ਦਾ
ਬਲਦੀ ਹੋਰ ਮਗਾਈ ।
ਵਾ ਠੰਢੀ ਦੇ ਬੁੱਲੇ ਵਗ ਵਗ
ਰਮਜ਼ਾਂ ਖੋਲ੍ਹਣ ਲੱਗੇ ।
ਦੱਬੀ ਹੋਈ, ਅਗ ਸੀਨੇ ਦੀ
ਸਾਰੀ ਫੋਲਣ ਲੱਗੇ ।
ਸਾੜ ਪੁਰਾਣੇ, ਅਗ ਨਵੀਂ ਨੇ
ਤਨ ਮਨ ਲਾਂਬੂ ਬਾਲੇ ।


  • ਲਾਲ ਸਤਾਰੇ ਜੋ ਟੁੱਟਦੇ ਨੇ ।

+ਕਣਕ ਦੇ ਨਾੜ ।

੧੫੨.