ਪੰਨਾ:ਨੂਰੀ ਦਰਸ਼ਨ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਰਦ ਪਰੇਮ ਬਿਨਾਂ ਨਾ ਢੋਈ ਮਿਲਦੀ ਧੁਰ ਦਰਗਾਹੇ ! (ਸਫਾ ੮੮) ਫਲਾਂ ਅੰਦਰ ਬੂਟੇ ਉੱਗ, ਲਾਲਾਂ ਦੇ ਵਿਚ ਪੱਥਰ । ਬਾਦਸ਼ਾਹਾਂ ਦੀ ਝੋਲੀ ਅੰਦਰ, ਵੇਖ ਜ਼ੁਲਮ ਦੇ ਸੱਥਰ । (ਸਫਾ ੮੬) ਸ਼ਰਫ` ਜਿਹੜੇ ਹੁਕਮ ਉਹਦਾ ਸਿਰੋਂ ਪਰੇ ਮੰਨਦੇ ਨੇ, ਹੁੰਦੇ ਨੇ ਪ੍ਰਵਾਨ ਓਹ ਅੱਗੇ ਸੋਹਣੇ ਯਾਰ ਦੇ। (ਸਫਾ ੧੭੪) ਸਮਾਂ ਬਣ ਗਿਆ ਜੱਗ ਦੇ ਦੀਦਿਆਂ ਦਾ, ਜਦੋਂ ਸੜ ਗਿਆ ‘ਸ਼ਰਫ` ਕੇਹ ਤੁਰ ਪਹਿਲਾਂ । (ਸਫਾ ੧੯੮) 'ਸ਼ਰਫ਼' ਹਥ ਪਛ ਕੇ ਗੁਲਾਬੀ ਫੁਲ ਟੁਟਦਾ ਏ, ਸੀਸ ਦੇ ਕੇ ਪੀਤ ਦਾ ਸਵਾਦ ਵੇਖੀ ਚਾਖੀਦਾ । (ਸਫਾ ੧੪੩) ਮੱਦਾ, ਜੇਕਰ ਆਜ਼ਾਦੀ ਨੂੰ ਲੱਭਣਾ ਈਂ, ... ਸਿਖ ਉੱਡਣਾਂ ਵਾਂਗ ਕਾਵੂਰ ਪਹਿਲਾਂ । (ਸਫਾ ੧੯੮)

ਸ਼ਰਫ਼ ਜੀ ਦੇ ਸਮਕਾਲੀਨ ਕਵੀ

ਕਵਿਤਾ ਰੂਪ ਮਹਿਲ ਵਿਚ ਕਈ ਕਮਰੇ ਹਨ ਅਤੇ ਅੱਡ ਅੱਡ ਕਵੀ ਉਨਾਂ ਕਮਰਿਆਂ ਤੇ ਮਹਿਲਾਂ ਵਿਚ ਆਪਣੇ ਵੱਖਰੇ ਵੱਖਰੇ ਦਰਬਾਰ ਸਜਾਈ ਬੈਠੇ ਰਹਿੰਦੇ ਹਨ । ਏਸ ਲਈ ਨੰਬਰ ਦੇਣੇ ਕਿ ਉਹ ਅੱਵਲ ਹੈ ਤੇ ਓਹ ਦੋਮ ਹੈ, ਫਜੂਲ ਜਹੀ ਗਲ ਹੈ । ਆਪੋ ਆਪਣੀ ਥਾਂ ਤੇ ਆਪੋ ਆਪਣੇ ਮਨ ਵਿਚ ਹਰ ਇਕ ਉੱਤਮ ਤੇ ਸੁਘੜ ਤੇ ਸੁਜਾਨ ਹੈ ਹਾਂ, ਜੇਕਰ ਅਸੀਂ ਕਿਸੇ ਇਕ ਕਾਲ ਵਿਚ ਫਲਦੇ ਫਲਦੇ ਕਵੀਆਂ ਦੀਆਂ ਰਚਨਾਵਾਂ ਨੂੰ ਮੁਕਾਬਲੇ ਦੇ ਖਿਆਲ ਤੋਂ ਪੜਤਾਲਦੇ ਹੋਏ ਇਹ ਦਸ ਸਕੀਏ ਕਿ ਇਨਾਂ ਸਾਰਿਆਂ ਉੱਤੇ ਐਸ ਦੇਸ਼ ਕਾਲ ਦਾ ਆਹ ਸਾਂਝਾ ਅਸਰ ਹੋਇਆ ਹੈ ਤੇ ਸਾਂਝੇ ਮਲਕੀ, ਮਾਨਸਕ ਮਾਮਲਿਆਂ ਵਿਚੋਂ ਫਲਾਣੇ ਫਲਾਣੇ ਨੇ ਫਲਾਣੀ ਫਲਾਣੀ ਗਲ ਨੂੰ ਅਪਣਾਇਆ ਹੈ ਤਾਂ ਇਹ ਫਾਇਦੇਮੰਦ ਕਾਰ ਹੋਵੇਗੀ । (191mਖ with ਸੁਰਗਵਾਈ ਪ੍ਰੋਫੇਸਰ ਪੂਰਨ ਸਿੰਘ ਜੀ ਆਤਮਕ, ਵਿਦਿਅਕ,

10.