ਪੰਨਾ:ਨੂਰੀ ਦਰਸ਼ਨ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਹ ਸੈਲਾਨੀ ਸੁਫ਼ਨੇ ਅੰਦਰ,
ਉਡ ਉਡ ਬੁੱਲੇ ਲੁੱਟੇ ।

  • ਖੱਟੇ ਪੈਕੇ ਚਮਕ ਪਏ ਸਨ,

ਮੇਰੇ ਲੇਖ ਨਿਖੁੱਟੇ ।
ਮੈਂ ਸੁੱਤਾ ਤੇ ਕਿਸਮਤ ਜਾਗੀ,
ਡਿੱਠਾ ਅਜਬ ਨਜ਼ਾਰਾ ।
ਖੁੱਲ੍ਹੇ ਬੂਹੇ ਸੁਰਗਾਂ ਅੰਦਰ,
ਵੜਿਆ ਔਗਣ ਹਾਰਾ ।
ਲੱਗਾ ਇਕ ਦੀਵਾਨ ਡਿੱਠਾ ਮੈਂ
ਜਗ ਮਗ ਜਗ ਮਗ ਕਰਦਾ ।
ਸੂਰਜ ਚੰਦਰ ਅਦਨਾ ਬਰਦਾ,
ਓਸ ਨੂਰਾਨੀ ਦਰ ਦਾ ।
ਜਾ ਬੈਠਾ ਇਕ ਪਾਸੇ ਹੋਕੇ
ਮੈਂ ਭੀ ਡਰਦਾ ਡਰਦਾ ।
ਏਨੇ ਅੰਦਰ ਦਰਸ਼ਨ ਹੋਯਾ
ਮੈਨੂੰ ਕਲਗੀਧਰ ਦਾ ।
ਕਲਗ਼ੀਧਰ ਮਹਾਰਾਜ ਪੁਕਾਰੇ,
ਬੁੱਧੂ ਸ਼ਾਹ ਜੀ ਜਾਓ ।
'ਸ਼ਰਫ਼' ਵਿਚਾਰੇ ਦੀ ਬਾਂਹ ਫੜਕੇ
ਨਾਲ ਅੱਗੇ ਲੈ ਆਓ ।
ਚਰਨਾਂ ਅੰਦਰ ਹਾਜ਼ਰ ਹੋਕੇ
ਅਦਬੋਂ ਸੀਸ ਝੁਕਾਇਆ ।
ਅੱਖੀਂ ਖ਼ਾਕ ਪਵਿੱਤ੍ਰ ਲਾਈ
ਨੂਰ ਹਕੀਕੀ ਪਾਇਆ ।


  • ਖੱਟੇ-ਮੰਜੀ ਖੱਟੇ-ਸੁਨਿਆਰੇ ਜਿਸ ਵਿਚ ਜ਼ੇਵਰ ਧੋਂਦੇ ਹਨ ।
    ੧੫੪.