ਪੰਨਾ:ਨੂਰੀ ਦਰਸ਼ਨ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



'ਆਦਰ, ਮਾਨ, ਗ੍ਯਾਨ ਪਰੇਮ, ਭਗਤੀ,
ਏਦਾਂ ਰੁਲੇ ਨੇ ਦੁਨੀਆਂ ਦੇ ਮੋਹ ਅੰਦਰ ।
ਜਿਵੇਂ ਚੰਬੇ ਚੰਬੇਲੀ ਦੇ ਫੁੱਲ ਫੜ ਕੇ,
ਰੋਲ ਸੁੱਟੀਏ ਫੱਕ ਤੇ ਤੋਹ ਅੰਦਰ ।
'ਦਇਆ' 'ਦਾਨ' 'ਨਿਆਂ' ਤੇ 'ਲਾਜ' 'ਸੇਵਾ',
ਏਦਾਂ ਡੁੱਬੇ ਹੰਕਾਰ ਤੇ ਰੋਹ ਅੰਦਰ ।
ਡੁੱਬ ਜਾਂਦੇ ਨੇ ਜਿਸ ਤਰਾਂ ਚੰਦ ਤਾਰੇ,
ਚੈਂਚਲਹਾਰੀ ਉਸ਼ੇਰ ਦੀ ਪੋਹ ਅੰਦਰ ।
ਸਤਿਨਾਮ ਕਰਤਾਰ ਦਾ ਜਾਪ ਕਰਦਾ,
ਨੂਰੀ ਮਾਲਾ ਦੀ ਪਾ ਇੱਕ ਲੱਸ ਜਾਵੀਂ ।
ਔਝੜ ਜੂਹ ਵਿੱਚ ਟੱਕਰਾਂ ਮਾਰਦੇ ਨੀ,
ਇਨ੍ਹਾਂ ਭੁੱਲਿਆਂ ਨੂੰ ਰਾਹ ਦੱਸ ਜਾਵੀਂ ।
ਸੁਣਿਆ ਹੋਲਾਂ, ਖਜੂਰਾਂ ਤੋਂ ਰਾਜ-ਗੱਦੀ,
ਬਖ਼ਸ਼ ਦਿੱਤੀ ਸੀ ਤੇ ਪਿਰਤਪਾਲ ਹੋ ਕੇ ।
ਹੈ ਸ਼ਾਹ ਸੱਤ ਪੀੜ੍ਹੀਆਂ ਕਰ ਦਿੱਤਾ,
ਤੂੰਹੇਂ ਭੰਗ ਤੋਂ 'ਬਾਬਰ' ਨਿਹਾਲ ਹੋ ਕੇ ।
ਮੈਂ ਕੀ ਦਿਆਂ ਹੁਣ, ਮੈਨੂੰ ਕੁਝ ਲੱਭਦਾ ਨਹੀਂ,
ਬੈਠੀ ਹੋਈ ਹਾਂ ਡਾਢੀ ਕੰਗਾਲ ਹੋ ਕੇ ।
ਏਹ ਲੈ ਪੈਂਤੀ ਕਰੋੜ ਹੈ 'ਆਹ !' ਮੇਰੀ,
ਕਰ ਲੈ ਅੱਜ ਮਨਜ਼ੂਰ ਦਿਆਲ ਹੋ ਕੇ ।
ਮੇਰੇ ਗੋਦੜੀ ਪੋਸ਼ ਸੁਲਤਾਨ ਸ਼ਾਹਾ,
ਸਿਰੋਂ ਨੰਗੀ ਨੂੰ ਵੇਖ ਨਾ ਹੱਸ ਜਾਵੀਂ ।
ਕਦੋਂ ਮਿਲੇਗਾ ਰਾਜ-ਸੁਹਾਗ ਮੇਰਾ ?
ਇਹ ਅੱਜ ਮੈਨੂੰ ਭੀ ਤੱਤੀ ਨੂੰ ਦੱਸ ਜਾਵੀਂ ।
ਸਣਿਆ, ਜਿਨ੍ਹਾਂ ਨੇ ਅੱਖੀਆਂ ਨਾਲ ਲਾਈ,
ਤੇਰੇ ਪੈਰਾਂ ਦੀ ਧੂੜ ਅਕਸੀਰ ਚੁਮ ਚੁਮ ।

੨੦.