ਪੰਨਾ:ਨੂਰੀ ਦਰਸ਼ਨ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਵਾਂਙੂ ਕਿਰਨਾਂ ਪਾਈਆਂ,
ਭਗਤੀ ਦੇ ਮਨ ਮੇਖਾਂ ਲਾਈਆਂ ।
ਸੱਭੇ ਸਖੀਆਂ ਵੇਖਣ ਆਈਆਂ,
ਵੇਖ ਤਪੱਸਿਆ ਦੇਣ ਦੁਹਾਈਆਂ ।

ਹੁਸਨ ਹਕੀਕੀ ਇਸ਼ਕ ਮਜਾਜ਼ੀ,
ਸਿਰ ਧੜ ਵਾਲੀ ਲੱਗੀ ਬਾਜ਼ੀ ।
ਤੋਬਾ ਕੂਕਣ ਪੰਡਤ ਕਾਜ਼ੀ,
ਪਰ ਇਹ ਆਸ਼ਕ ਰਾਜ਼ੀ ਬਾਜ਼ੀ ।

ਭਗਤੀ ਵਾਲਾ ਚੰਦ ਚੜ੍ਹਾ ਕੇ,
ਬੇ ਅਦਬਾਂ ਨੂੰ ਅਦਬ ਸਿਖਾ ਕੇ ।
ਰਾਹ ਸੇਵਾ ਦੇ ਸੱਭ ਦਿਖਾ ਕੇ,
ਡੁੱਬੇ ਬੇੜੇ ਬੰਨੇ ਲਾ ਕੇ ।

ਸਿੱਖੀ ਪੰਥ ਚਲਾਵਣ ਆਇਆ,
ਨੂਰੀ ਬੂਟੇ ਲਾਵਣ ਆਇਆ ।
--o--

੩੮.