ਪੰਨਾ:ਨੂਰੀ ਦਰਸ਼ਨ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਚ ਸਬਰ ਦਾ ਖੰਡਾ ਲੈ ਕੇ
ਜਿੱਤ ਜ਼ੁਲਮ ਤੇ ਪਾਈ ।
ਕੁਰਬਾਨੀ ਦੀ ਡੰਡੀ ਸਿੱਧੀ
ਸੰਗਤ ਨੂੰ ਦਿਖਲਾਈ ।

ਤਪੀਆਂ ਦਾ ਸਿਰ ਤਾਜ ਪਿਆਰਾ
ਹੈ ਸਿਰਮੌਰ ਹਠੀਲਾ ।
ਸਿੱਖਾਂ ਅੰਦਰ ਮੋਹਰੀ ਲਾੜਾ ।
ਓਹ ਸ਼ਹੀਦ ਰੰਗੀਲਾ ।

ਅੰਮ੍ਰਿਤਸਰ ਦੇ ਹਰਿਮੰਦਰ ਦੀ
ਨੀਂਹ ਰਖਾਉਣ ਵਾਲਾ ।
ਦੁਨੀਆਂ ਅੰਦਰ ਧਰਮੀ ਧੌਲਰ
ਉੱਚ ਬਣਾਉਣ ਵਾਲਾ ।

ਸ਼ਾਂਤ ਪੁੰਜ ਉਹ ਸੰਤੋਖੇ ਦਾ
'ਸਰ' ਬਣਾਉਣ ਵਾਲਾ।
ਪਰਲੋ ਤੀਕਰ ਅਂੌਤਰਿਆਂ ਦੇ ।
ਨਾਂ ਚਮਕਾਉਣ ਵਾਲਾ ।

ਰਹਿਮਤ ਵਾਲਾ ਬੱਦਲ ਬਣ ਕੇ
ਝੜੀਆਂ ਲਾਉਣ ਵਾਲਾ।
ਬਨਾਂ, ਬਾਰਾਂ, ਥੇਹਾਂ ਦੇ ਉਹ
ਸ਼ਹਿਰ ਵਸਾਉਣ ਵਾਲਾ।

ਇਕ ਥਾਂ ਓਸ ਪਿਆਰੇ ਮੇਰੇ
ਸੁੰਦਰ ਨਗਰ ਵਸਾਇਆ ।
'ਤਰਨ ਤਾਰਨ' ਦਾ ਨਾਮ
ਪਯਾਰਾ ਮੱਥੇ ਉਹਦੇ ਲਾਇਆ ।

ਸ਼ਾਹ ਹਕੀਕੀ ਦੇ ਉਸ ਤਾਰੂ
ਨੁਕਤਾ ਇਹ ਸਮਝਾਇਆ ।

੫੫.