ਪੰਨਾ:ਨੂਰੀ ਦਰਸ਼ਨ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖ ਕਰਾਮਾਤ ਏਹ ਪਟਰਾਣੀ
ਚਰਨੀਂ ਡਿੱਗੀ ਹੋ ਨਤਾਣੀ

ਰੋ ਰੋ ਗੁੱਝਾ ਹਾਲ ਸੁਨਾਯਾ
ਆਖੇ, ਜਿਉਂ ਏਹ ਭਰਮ ਮਿਟਾਯਾ

'ਓਦਾਂ ਹੀ ਹੁਨ ਆਸ ਪੁਚਾਓ
ਘਰ ਮੇਰੇ ਕੋਈ ਬੂਟਾ ਲਾਓ

ਧੀ ਪੁੱਤਰ ਕੋਈ ਹੈ ਨਹੀਂ ਮੇਰਾ
ਬਾਝ ਚਰਾਗੋਂ ਮਹਿਲ ਹਨੇਰਾ ।'

ਹਾਲ ਅਹਵਾਲ ਓਹਦੇ ਸੁਨ ਸਾਰੇ
ਖਿੜ ਖਿੜ ਹੱਸੇ ਗਰੂ ਪਿਆਰੇ

ਮੌਜਾਂ ਅੰਦਰ ਬਖਸ਼ਸ਼ ਆਈ
ਰੁੜ੍ਹਦੀ ਬੇੜੀ ਬੰਨੇ ਲਾਈ

'ਸ਼ਰਫ਼' ਕਬੂਲ ਹੋਈਆਂ ਫ਼ਰਯਾਦਾਂ
ਮਿਲੀਆਂ ਓਹਨੂੰ ਕੁੱਲ ਮੁਰਾਦਾਂ
--o--


ਨੌਵਾਂ ਦਰਸ਼ਨ

ਤੇਗ ਬਹਾਦਰ

ਹਰਗੋਬਿੰਦ ਗੁਰੂ ਦੇ ਪੁੱਤਰ
ਤੇਗ਼ ਬਹਾਦਰ ਪਿਆਰੇ ।
ਮਾਤਾ ਸਾਹਿਬ ਨਾਨਕੀ ਜੀ ਦੇ,
ਰੌਸ਼ਨ ਅੱਖੀਂ ਤਾਰੇ ।

੮੩.