ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਏ ਨੀ ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ
ਨਾ ਲਾ ਮਲ੍ਹਮਾਂ ਨਾ ਬੰਨ ਪੱਟੀਆਂ
ਮਾਏਂ ਨੀ
ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ
ਲਟ ਲਟ ਚੀਰਾ ਰਾਂਝਣ ਦੇ ਸਿਰ
ਹੀਰ ਗੁੰਦਾਈਆਂ ਪੱਟੀਆਂ
ਜੇ ਮੁਖ ਮੋੜਾਂ ਰਾਂਝਣ ਕੋਲੋਂ
ਦੋਜ਼ਖ ਜਾਵਾਂ ਸੱਟੀਆਂ
ਰਾਂਝਣ ਮੇਰਾ, ਮੈਂ ਰਾਂਝਣ ਦੀ
ਕੂੜ ਮਰੇਂਦੀਆਂ ਜੱਟੀਆਂ
ਮਾਏਂ ਨੀ
ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ
ਨਾ ਲਾ ਮਲ੍ਹਮਾਂ ਨਾ ਬੰਨ੍ਹ ਪੱਟੀਆਂ।

ਉਹ ਅਪਣੇ ਰਾਂਝਣ ਦੀ ਸੁਖ ਭਾਲਦੀ ਪਈ ਸੀ ਉਹ ਨੂੰ ਸਾਰੇ ਜਗ ਦੀ ਪਰਵਾਹ ਨਹੀਂ ਸੀ:

ਛਣਕ ਡਣਕ ਦੇ ਛੱਲੇ ਕਰਾਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਭਿੜਕਦਾ
ਘਰ ਆਈ ਨੂੰ ਅੰਮਾਂ
ਵਿੜਕਣ
ਚ ਕਚਿਹਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿਚ ਤ੍ਰਿੰਜਣਾਂ ਕੁੜੀਆਂ ਝਿੜਕਣ

20