ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਗਲੀਆਂ ਦੇ ਰੰਨਾ
ਏਹਨੀ ਓਹਨੀ ਦੋਹੀਂ ਜਹਾਨੀਂ
ਮੈਂ ਤਾਂ ਖੈਰ ਰਾਂਝੇ ਦੀ ਮੰਗਾਂ
ਜੇ ਜਾਣਾ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ!

-੪-

ਉਨ੍ਹਾਂ ਹੀਰ ਰਾਂਝੇ ਦੇ ਪਿਆਰ ਨੂੰ ਪਰਵਾਨ ਨਾ ਕੀਤਾ। ਰੰਗਪੁਰ ਖੇੜੇ ਦੇ ਚੋਧਰੀ ਅੱਜੂ ਦੇ ਪੁਤਰ ਸੈਦੇ ਨਾਲ ਹੀਰ ਦਾ ਨਕਾਹ ਨੀਯਤ ਹੋ ਗਿਆ। ਰੰਗ ਪੁਰੋਂ ਜੰਝ ਬੜੇ ਵਾਜਿਆਂ ਗਾਜਿਆਂ ਨਾਲ ਢਕੀ। ਸਾਰੇ ਪਿੰਡ ਵਿਚ ਬੜੀਖਾਂ ਖੁਸ਼ੀਆਂ ਮਨਾਈਆਂ ਗਈਆਂ। ਬੁਲਬੁਲਾਂ ਵਰਗੀਆਂ ਘੋੜੀਆਂ ਤੇ ਜਾਞੀਂ ਸਜੇ ਬੈਠੇ ਸਨ। ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜੀ ਭੁੱਬਾਂ ਭੁੱਬੀ ਰੋ ਰਿਹਾ ਸੀ। ਹੀਰ ਅਪਣੇ ਘਰ ਤੜਪ ਰਹੀ ਸੀ।

ਹੀਰ ਦਾ ਜ਼ੋਰੀਂ ਸੈਦੇ ਖੇੜੇ ਨਾਲ ਨਕਾਹੇ ਪੜ੍ਹਾ ਦਿੱਤਾ ਗਿਆ। ਰਾਂਝਾ ਤੜਪਦਾ ਰਿਹਾ, ਹੀਰ ਕੁਰਲਾਉਂਦੀ ਰਹੀ। ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ! ਰਾਤ ਸਮੇਂ ਰਾਝਾਂ ਤੀਵੀਂ ਦੇ ਵੇਸ ਵਿਚ ਹੀਰ ਦੀਆਂ ਸਹੇਲੀਆਂ ਨਾਲ ਹੀਰ ਪਾਸ ਪੁੱਜਾ। ਹੀਰ ਨੇ ਉਹ ਦੇ ਦੁਆਲੇ ਗਲਵਕੜੀਆਂ ਪਾ ਲਈਆਂ। ਦੋਨੋਂ ਹੰਝੂ ਕੇਰਦੇ ਰਹੇ। ਆਖਰ ਹੀਰ ਦਿਲ ਤਕੜਾ ਕਰਕੇ ਬੋਲੀ, "ਰਾਂਝਿਆ ਵੇਲਾ ਈ, ਚਲ ਕਿਧਰੇ ਨਸ ਟੁਰੀਏ। ਮਗਰੋਂ ਵੇਲਾ ਬੀਤਿਆ ਹੱਥ ਨਹੀਂ ਜੇ ਆਉਣਾ! ਮੈਨੂੰ ਲੈ ਚਲੇ ਰਾਂਝਿਆ ਮੈਂ ਤੇਰੇ ਬਿਨਾਂ ਹੀ ਨਹੀਂ ਸਕਦੀ!"

'ਨਹੀਂ ਹੀਰੇ ਇਹ ਅਸੀਂ ਨਹੀਂ ਜੇ ਕਰਨਾ। ਮੈਂ ਤੈਨੂੰ ਉਧਾਲੀ ਹੋਈ ਚੈਨ ਅਖਵਾਉਂਣਾ ਨਹੀਂ ਚਾਹੁੰਦਾ। ਤੂੰ ਇਹ ਨਾ ਸਮਝੀ ਕਿ ਮੇਰੇ ਵਿੱਚ ਤੈਨੂੰ ਲਜਾਣ ਦੀ ਹਿੰਮਤ ਨਹੀਂ। ਨਹੀਂ ਹੀਰੇ ਇਹ ਗੱਲ ਨਹੀਂ! ਮੇਰੀ ਤੇਰੀ ਖਾਤਰ ਜਿੰਦ ਹਾਜ਼ਰ ਹੈ। ਜੇ ਅੱਜ ਅਸੀਂ ਨਸ ਟੁਰੇ ਤਾਂ ਤੇਰੇ ਬਾਪ ਦੀ ਇਜ਼ਤ ਰੁਲ ਜਾਵੇਗੀ ਹੀਰੇ। ਲੋਕੀਂ ਤੀਵੀਆਂ ਦੀ ਜ਼ਾਤ ਨੂੰ ਤਾਹਨੇ ਦੇਣਗੇ।" ਰਾਂਝਾ

21