ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਰਸ਼ਕ ਬਣਦਾ ਜਾ ਰਿਹਾ ਸੀ।

"ਚੰਗਾ ਰਾਂਝਿਆ! ਤੇਰੀ ਮਰਜ਼ੀ", ਹੀਰ ਹੌਕਾ ਭਰਕੇ ਬੋਲੀ, “ਕੀ ਹੋਇਆ ਰਾਂਝਿਆ ਮੇਰਾ ਨਕਾਹ ਲੋਕਾਂ ਦੀਆਂ ਨਜ਼ਰਾਂ ਵਿਚ ਸੈਦੇ ਨਾਲ ਪੜ੍ਹਿਆ ਗਿਐ, ਪਰ ਮੈਂ ਸੱਚੇ ਖੁਦਾ ਦੀਆਂ ਨਜ਼ਰਾਂ ਵਿਚ ਤੇਰੀ ਆਂ। ਸਾਡਾ ਨਿਕਾਹ ਰਸੂਲ ਨੇ ਪਹਿਲਾਂ ਹੀ ਪੜ੍ਹਾਇਆ ਹੋਇਆ ਏ। ਮੈਂ ਮਰ ਜਾਂਗੀ ਰਾਂਝਿਆ ਪਰ ਸੈਦੇ ਖੇੜੇ ਦੀ ਸੇਜ ਕਬੂਲ ਨਾ ਕਰਾਂਗੀ, ਤੂੰ ਛੇਤੀ ਤੋਂ ਛੇਤੀ ਕੋਈ ਆਹੂਰ ਪਹੁਰ ਕਰਕੇ ਰੰਗਪੁਰ ਪੁਜ।"

ਤੀਜੇ ਦਿਨ ਖੇੜੇ ਕਰਲਾਉਂਦੀ ਹੀਰ ਦੀ ਡੋਲੀ ਲੈ ਟੁਰੇ! ਦੂਰ ਬੇਲੇ ਵਿਚ ਕੋਈ ਗਾ ਰਿਹਾ ਸੀ:

ਬੀਨ ਬਜਾਈ ਰਾਂਝੇ ਚਾਕ
ਲੱਗੀ ਮਨ ਮੇਰੇ
ਤਖਤ ਹਜ਼ਾਰੇ ਦਿਆ ਮਾਲਕਾਂ
ਕਿਥੇ ਲਾਏ ਨੀ ਡੇਰੇ
ਕੰਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿੰਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕਢ ਖਾਂ ਪਾਂਧਿਆ ਪੁੱਤਰੀ
ਲਿਖੀਂ ਲੇਖ ਮੇਰੇ
ਲਿਖਨ ਵਾਲਾ ਲਿਖ ਗਿਆ
ਵੱਸ ਨਹੀਂ ਮੇਰੇ
ਆਖਿਓ ਰਾਂਝੇ ਚਾਕ ਨੂੰ
ਮੱਝੀਆਂ ਛੇੜੇ

22