ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ!

ਹੀਰ ਦੀ ਡੋਲੀ ਰੰਗਰ ਖੇੜੇ ਜਾ ਪੁਜੀ। ਸਾਰਾ ਪਿੰਡ ਏਸ ਹੁਸ਼ਨਾਕ ਪਰੀ ਨੂੰ ਵੇਖਣ ਲਈ ਢੁਕਿਆ। ਹੁਸਨ ਉਦਾਸ ਉਦਾਸ ਬੈਠਾ ਰਿਹਾ। ਹੀਰ ਦੀ ਨਣਦ ਸਹਿਤੀ ਉਹਦੇ ਦਿਲ ਦੇ ਰੋਗ ਨੂੰ ਬੁਝ ਗਈ। ਉਹਨੇ ਆਪਣਾ ਹਮਦਰਦ ਦਿਲ ਹੀਰ ਅੱਗੇ ਪੇਸ਼ ਕਰ ਦਿੱਤਾ। ਸੈਦੇ ਖੇੜੇ ਨੇ ਵੀ ਹੀਰ ਨੂੰ ਰਝਾਣ ਦੀ ਬੜੀ ਕੋਸ਼ਸ਼ ਕੀਤੀ ਪਰੰਤੂ ਹੀਰ ਨੇ ਉਹਨੂੰ ਆਪਣੇ ਨੇੜੇ ਨਾ ਢੁਕਣ ਦਿੱਤਾ। ਉਹ ਤਾਂ ਧੁਰ ਦਰਗਾਹੋਂ ਰਾਂਝੇ ਦੀ ਅਮਾਨਤ ਹੋ ਚੁੱਕੀ ਸੀ। ਉਹ ਰਾਂਝੇ ਦੀ ਯਾਦ ਵਿਚ ਤੜਪਦੀ ਰਹੀ ਉਹਦਾ ਸੂਹਾ ਮੁਖੜਾ ਪੀਲਾ ਵਸਾਰ ਹੋ ਗਿਆ!

-੫-

ਰਾਂਝਾ ਝੰਗ ਸਿਆਲੇ ਤੋਂ ਸਿੱਧੀ ਬਾਲ ਨਾਥ ਦੇ ਟਿੱਲੇ ਪੁੱਜਾ ਤੇ ਜੋਗੀ ਦਾ ਭੇਖ ਧਾਰਨ ਲਈ ਬੇਨਤੀ ਕੀਤੀ। ਬਾਲ ਨਾਥ ਨੇ ਉਹਦੇ ਗਠੀਲੇ ਸਰੀਰ ਤੇ ਭਖਦੀ ਜਵਾਨੀ ਵੇਲੇ ਨਿਗਾਹ ਮਾਰੀ। ਉਹਦਾ ਦਿਲ ਪਸੀਜ ਗਿਆ। ਜੱਗੀ ਨੇ ਉਹਨੂੰ ਬਥੇਰਾ ਸਮਝਾਇਆ ਕਿ ਉਹਦੀ ਉਮਰ ਜੋਗ ਧਾਰਨ ਦੀ ਨਹੀਂ। ਪਰੰਤੂ ਰਾਂਝਾ ਤਾਂ ਆਪਣੀ ਹੀਰ ਲਈ ਜੋਗੀ ਬਣ ਰਿਹਾ ਸੀ, ਉਹਨੇ ਤਾਂ ਹੁਸਨੇ ਦੀ ਭਿਖਿਆ ਮੰਗਣ ਚੜ੍ਹਨਾ ਸੀ। ਆਖਰੇ ਨੂੰ ਜੋਗੀ ਬਾਲ ਨਾਥ ਨੇ ਉਹਨੂੰ ਜੋਗ ਦੇ ਦਿੱਤਾ। ਜੋਟਾਂ ਲਟਕਾਈ, ਕੰਨਾਂ ਵਿਚ ਮੁੰਦਰਾਂ ਪਾ,

ਲਾਲੀ ਦੀ ਭਾਅ ਮਾਰਦੇ ਸਰੀਰ ਤੇ ਭਬੂਤੀ ਮੇਲ ਰਾਂਝਾ ਜੋਗੀ ਬਣ ਤੁਰਿਆ। ਉਹਦੇ ਹੁਸਨ ਦੀ ਹੁਣ ਝਲ ਝਲੀ ਨਾ ਸੀ ਜਾਂਦੀ। ਉਹ ਸਿੱਧਾ ਰੰਗਪੁਰ ਖੇੜੇ ਪੁੱਜਾ। ਰਾਹ ਵਿਚ ਉਹਨੂੰ ਇਕ ਆਜੜੀ ਇਜੋੜੇ ਚਰਾਂਦਾ ਮਿਲ ਗਿਆ। ਜੋਗੀ ਨੇ ਉਹਦੇ ਪਾਸੋਂ ਰੰਗਪੁਰ ਬਾਰੇ ਯੋਗ ਵਾਕਫੀ ਪ੍ਰਾਪਤ ਕੀਤੀ ਤੇ ਪਿੰਡ ਵਿਚ ਆਣ ਵੜਿਆ! ਕਈ ਮੁਟਿਆਰਾਂ ਖੂਹ ਤੋਂ ਪਾਣੀ ਭਰਦੀਆਂ ਪਈਆਂ

23