ਹੈਰਾਨ ਸਨ ਕਿ ਇਹ ਕਿਹੋ ਜਿਹਾ ਨਾਗ ਹੈ ਜੀਹਦੇ ਤੇ ਉਨ੍ਹਾਂ ਦਾ ਮੰਤਰ ਕੋਈ ਅਸਰ ਨਹੀਂ ਕਰ ਰਿਹਾ।
“ਵੀਰਾ ਕਾਲੇ ਬਾਗ ਵਾਲੇ ਜੋਗੀ ਨੂੰ ਸਦ ਵੇਖ, ਸ਼ਾਇਦ ਭਾਬੀ ਦਾ ਉਹ ਇਲਾਜ ਕਰ ਦੇਵੇ। ਉਹ ਬੜਾ ਸਿਧ ਏ, ਲੋਕੀਂ ਦੂਰੋਂ ਦੂਰੋਂ ਉਹਦੇ ਪਾਸ ਆਉਂਦੇ ਨੇ।"
ਸਹਿਤੀ ਦੀ ਇਕ ਸਹੇਲੀ ਨੇ ਸੈਦੇ ਨੂੰ ਜੋਗੀ ਵਲ ਭੇਜ ਦਿੱਤਾ।
ਬਾਗ ਵਿਚ ਜੋਗੀ ਸਮਾਧੀ ਲਾਈ ਬੈਠਾ ਸੀ। ਸੈਦੇ ਨੇ ਉਹਦੇ ਪੈਰ ਜਾ ਫੜੇ ਤੇ ਅਪਣੇ ਘਰ ਚਲਣ ਲਈ ਬੇਨਤੀ ਕੀਤੀ। ਪਰੰਤੂ ਅੱਗੋਂ ਜੋਗੀ ਸੈਦੇ ਨੂੰ ਫਹੁੜੀਆਂ ਲੈ ਕੇ ਪਿਆ। ਉਹ ਖਾਲੀ ਵਾਪਸ ਮੁੜ ਆਇਆ। ਸਹਿਤੀ ਨੇ ਅਪਣੇ ਪਿਤਾ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੂੰ ਜੋਗੀ ਵਲ ਦੁਬਾਰਾ ਭੇਜ ਦਿੱਤਾ। ਅੱਜੂ ਜੋਗੀ ਦੇ ਵਾਸਤੇ ਪਾਏ, ਤਰਲੇ ਕੀਤੇ। ਅੰਤ ਜੋਗੀ ਉਹਦੀ ਨੂੰਹ ਦਾ ਇਲਾਜ ਕਰਨ ਲਈ ਮੰਨ ਗਿਆ। ਉਹ ਉਹਨੂੰ ਕੁਰਲਾਂਦੀ ਹੀਰ ਪਾਸ ਲੈ ਆਏ।
ਜੋਗੀ ਨੇ ਹੀਰ ਦੀ ਮੰਜੀ ਦੁਆਲੇ ਸਤ ਚੱਕਰ ਲਾਏ। ਤੜਪਦੀ ਹੀਰ ਤੇ ਪਾਣੀ ਦੇ ਛਿੱਟੇ ਮਾਰੇ ਤੇ ਸਮਾਧੀ ਲਾ ਕੇ ਬੈਠ ਗਿਆ। ਹੀਰ ਹੁੰਗਾਰਾਂ ਮਾਰਦੀ ਰਹੀ, ਦਰਸ਼ਕ ਜੋਗੀ ਵਲ ਆਸ਼ਾ ਜਨਕ ਨਿਗਾਹਾਂ ਨਾਲ ਵੇਖਦੇ ਰਹੇ। ਕੁਝ ਚਿਰ ਮਗਰੋਂ ਜੋਗੀ ਨੇ ਅੱਖਾਂ ਖੋਹਲੀਆਂ ਤੇ ਬੋਲਿਆ, "ਲੜਕੀ ਬਚ ਸਕਦੀ ਹੈ ਪਰੰਤੂ ਕਈ ਜਤਨ ਕਰਨੇ ਪੈਣਗੇ। ਇਹਨੂੰ ਇਕ ਅਤਿ ਜ਼ਹਿਰੀਲੇ ਸੱਪ ਨੇ ਡਸਿਆ ਏ। ਉਹ ਸੱਪ ਆਪ ਆਕੇ ਇਹਦੀ ਜ਼ਹਿਰ ਚੂਸੇਗਾ ਤਦ ਜਾਕੇ ਇਹਦਾ ਇਲਾਜ ਹੋ ਸਕੇਗਾ।"
"ਮਹਾਤਮਾ ਜੀ ਤੁਸੀਂ ਹੀ ਇਹਦਾ ਉਪਾਓ ਕਰੋ, ਹੁਕਮ ਕਰੋ ਅਸੀਂ ਸਭ ਕੁਝ ਕਰਨ ਨੂੰ ਤਿਆਰ ਆਂ, ਇਹਦੀ ਜਾਨ ਜ਼ਰੂਰ ਬਚਾਓ, ਅੱਜੂ ਨੇ ਦੋਨੋਂ ਹੱਥ ਜੁੜੇ।
"ਪਿੰਡੋਂ ਬਾਹਰ ਇਹਦੇ ਮੰਜੇ ਨੂੰ ਕਿਸੇ ਘਰ ਵਿਚ ਲੈ ਜਾਵੋ। ਇਹਦੇ ਕੋਲ