ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਧ ਦੇ ਪਾਣੀਆਂ ਨੇ ਜਵਾਨ ਸੱਸੀ ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਬੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਧੋਬੀਆਂ ਦੇ ਘਰ ਐਨਾ ਹੁਸਨ, ਲੋਕੀ ਹੈਰਾਨ ਹੁੰਦੇ! ਕਦੀ ਚੰਗਾ ਖਾਂਦੇ ਪੀਂਦੇ ਧੋਬੀਆਂ ਨੇ ਸੱਸੀ ਦੇ ਸਾਕ ਲਈ ਖੈਰਾਤ ਮੰਗੀ, ਪਰ ਅੱਤੇ ਨੇ ਸਾਰੇ ਠੁਕਰਾ ਦਿੱਤੇ। ਉਹ ਸੱਸੀ ਦੀ ਰਜ਼ਾਮੰਦੀ ਲੈਣਾ ਚਾਹੁੰਦਾ ਸੀ। ਸੱਸੀ ਨੂੰ ਅਜੇ ਕੋਈ ਗਭਰੂ ਜਚਿਆ ਨਹੀਂ ਸੀ।

ਭੰਬੋਰ ਸ਼ਹਿਰ ਦੇ ਇਕ ਰਸੀਏ ਸੁਦਾਗਰ ਦੇ ਨਵੇਂ ਮਹਿਲ ਦੀ ਬੜੀ ਚਰਚਾ ਸੀ। ਏਸ ਮਹਿਲ ਵਿਚ ਸੰਸਾਰ ਭਰ ਦੇ ਸਾਰੇ ਸ਼ਾਹਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਅਪਣੀਆਂ ਸਹੇਲੀਆਂ ਸਮੇਤ ਇਹ ਮਹਿਲ ਵੇਖਣ ਗਈ। ਉਹ ਬੜੀ ਰੀਝ ਨਾਲ ਤਸਵੀਰਾਂ ਵੇਖਦੀਆਂ ਪਈਆਂ ਸਨ। ਪਰ ਇਕ ਤਸਵੀਰ ਨੇ ਤਾਂ ਜਾਣੋ ਸੱਸੀ ਨੂੰ ਕੀਲ ਹੀ ਦਿੱਤਾ। ਉਹ ਇਸ ਤਸਵੀਰ ਤੋਂ ਅਪਣੀ ਨਿਗਾਹ ਪਰੇ ਨਾ ਹਟਾ ਸਕੀ। ਉਹ ਅਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ।

ਕਿਸੇ ਦਿਸਿਆ, “ਇਹ ਕੀਚਮ ਦੇ ਪੁਨੂੰ ਦੀ ਤਸਵੀਰ ਏ।

ਐਨਾ ਪਿਆਰਾ ਮੁਖੜਾ ਉਸ ਕਦੀ ਤੱਕਿਆ ਨਹੀਂ ਸੀ। ਰਬ ਕਰੇ, ਪੁਨੂੰ ਮੈਨੂੰ ਮਿਲ ਜਾਵੇ।" ਸੱਸੀ ਨੇ ਦਿਲ ਫੜ ਕੇ ਠੰਡਾ ਹੌਕਾ ਭਰਿਆ। ਸੱਸੀ ਹੁਣ ਪੁਨੂੰ ਦੀ ਹੋ ਚੁੱਕੀ ਸੀ।

-੨-

ਸੱਸੀ ਦੇ ਸ਼ਹਿਰ ਭੰਬੋਰ ਤੋਂ ਕੀਚਮ ਦੇ ਸੌਦਾਗਾਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਅਪਣੇ ਦੇਸ਼ ਵਿਚ ਜਾ ਕੇ ਕਰਦੇ। ਓਥੋਂ ਦਾ ਸ਼ਾਹਜ਼ਾਦਾ ਪੁਨੂੰ ਹੁਸ਼ਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹ ਨੇ ਅਪਣੇ ਪਿਤਾ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫਲੇ ਨਾਲ ਭੰਬੋਰੋ ਪੁਜੇ ਗਿਆ।

ਸੱਸੀ ਪੁਨੂੰ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ।

35