ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਤੂੰ ਪੁਨੂੰ ਏਂ ਸੁਹਣਿਆ, ਕੀਚਮ ਦਾ ਸ਼ਾਹਜ਼ਾਦਾ?" ਸੱਸੀ ਦਾ ਚਿਹਰਾ ਮੁਸਕਰਾਇਆ।

"ਹਾਂ ਮਨਮੋਹਣੀਏ ਸੱਸੀਏ, ਮੈਂ ਤੇਰੇ ਹੁਸਨ ਨੂੰ ਸਿਜਦਾ ਕਰਨ ਤੇਰੇ ਦੇਸ਼ ਆਇਆਂ।"

ਦੋਨੋਂ ਪਿਆਰੇ ਇਕ ਦੂਜੇ ਵਿਚ ਲੀਨ ਹੋ ਗਏ। ਦੁਨੀਆਂ ਭਰ ਦੀਆਂ ਸਾਰੀਆਂ ਨਿਆਮਤਾਂ ਉਨ੍ਹਾਂ ਦੀ ਝੋਲ ਆਣ ਪਈਆਂ।

ਪੁਨੂੰ ਹੁਣ ਸੱਸੀ ਜੋਗਾ ਹੋਇਆ ਸੀ।

ਪੁਨੂੰ ਦੇ ਨਾਲ ਦੇ ਸੌਦਾਗਰ ਅਪਣੇ ਦੇਸ ਪਰਤ ਗਏ। ਉਨ੍ਹਾਂ ਪੁਨੂੰ ਦੇ ਪਿਤਾ ਅਲੀ ਹੋਤ ਨੂੰ ਪੁਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁਨੂੰ ਦੇ ਭਰਾ, ਪੁਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ।

ਉਹ ਕਈ ਦਿਨਾਂ ਦੀ ਮੰਜ਼ਲ ਮਾਰਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁਨੂੰ ਹੁਣ ਸੱਸੀ ਦੇ ਘਰ ਹੀ ਰਹਿੰਦਾ ਪਿਆ ਸੀ। ਸੱਸੀ ਨੇ ਪੁਨੂੰ ਦੇ ਭਰਾਵਾਂ ਦੀ ਬੜੀ ਖਾਤਰਦਾਰੀ ਕੀਤੀ। ਪੁਨੂੰ ਦੇ ਭਰਾ ਪੁਨੂੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ ਭਰ ਪਿਆਂਦੇ ਰਹੇ। ਪੁਨੂੰ ਬੇਹੋਸ਼ ਹੋ ਗਿਆ।

ਰਾਤ ਰਾਣੀ ਨੇ ਸਤਾਰਿਆਂ ਜੜੀ ਕਾਲੀ ਚਾਦਰ ਅਪਣੇ ਦੁਆਲੇ ਵਲ੍ਹੇਟ ਲਈ। ਸੱਸੀ ਬੇਹੋਸ਼ ਪਏ ਪੁਨੂੰ ਦੇ ਗਲ ਅਪਣੀ ਬਾਂਹ ਵਲੋਂ ਘੂਕ ਸੁੱਤੀ ਪਈ ਸੀ। ਪੁਨੂੰ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਹੇ ਸੱਸੀ ਦੀ ਬਾਂਹ ਪਰੇ ਹਟਾਈ ਤੇ ਪੁਨੂੰ ਨੂੰ ਇਕ ਊਂਠ ਉੱਤੇ ਲਦ ਲਿਆ। ਉਹ ਜਾਣਦੇ ਸਨ ਕਿ ਪੁਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲਾ ਨਹੀਂ। ਸੱਸੀ ਬੇਖਬਰ ਸੁੱਤੀ ਰਹੀ। ਉਹ ਬੇਹੋਸ਼ ਪੁਨੂੰ ਨੂੰ ਲੈ ਟੁਰੇ।

-੩-

ਸੱਸੀ ਦੀ ਜਾਗ ਖੁੱਲੀ। ਪੁਨੂੰ ਉਹ ਦੇ ਕੋਲ ਨਹੀਂ ਸੀ! ਪਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ ਕੋਈ ਵੀ ਕਿਧਰੇ ਨਹੀਂ ਸੀ। ਉਸ ਆਲਾ ਦੁਆਲਾ

36