ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਾਣ ਮਾਰਿਆ! ਪਰੰਤੂ ਪੁਨੂੰ ਤਾਂ ਕਾਫ਼ੀ ਦੂਰ ਜਾ ਚੁਕਿਆ ਸੀ। ਸੱਸੀ ਕੁਰਲਾਂਦੀ ਪਈ ਸੀ:

ਮੈਂ ਪੁਨੂੰ ਦੀ ਪੁਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾ ਦਾ ਵਣਜਾਰਾ।

ਉਹਦੀ ਧਰਮ ਮਾਂ ਨੇ ਉਹ ਨੂੰ ਬਹੁਤੇਰਾ ਸਮਝਾਇਆ!

ਨਾ ਰੋ ਧੀਏ ਸੱਸੀਏ
ਪੁਨੂੰ ਵਰਗੇ ਬਲੋਚ ਬਥੇਰੇ

ਪਰ ਸੱਸੀ ਦੀ ਜਿੰਦ ਤਾਂ ਪੁਨੂੰ ਦੇ ਹਵਾਲੇ ਹੋ ਚੁੱਕੀ ਹੋਈ ਸੀ:

ਮੈਂ ਵਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿਤ ਲਾ
ਜਾਂਦੇ ਪੁਨੂੰ ਨੂੰ ਜਾਣਦੇ
ਕੌਲੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁਨੂੰ ਨੂੰ ਮੋੜ ਲੈ।

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ

37