ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਜ਼ਤ ਬੇਗ ਅਪਣੇ ਨੌਕਰ ਸਮੇਤ ਗੁਜਰਾਤ ਦੀਆਂ ਹੱਟੀਆਂ ਵੇਖਦਾ ਵੇਖ ਤੱਲੇ ਦੀ ਭਾਂਡਿਆਂ ਦੀ ਦੁਕਾਨ ਤੇ ਪੁਜ ਗਿਆ। ਭਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ! ਦੁਕਾਨ ਵਿਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦਿ ਇਸ ਸਲੀਕੇ ਨਾਲ ਟਕਾਏ ਹੋਏ ਸਨ ਜਿਵੇਂ ਇਕ ਚਿਤਰਕਾਰ ਅਪਣੇ ਚਿਤਰਾਂ ਦੀ ਪ੍ਰਦਰਸ਼ਨੀ ਕਰਦਾ ਹੈ।

ਇਜ਼ਤ ਬੇਗ ਬਾਹਰ ਖੜਾ, ਸਜੀਲੀ ਦੁਕਾਨ ਵਲ ਪਰਸੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ!

ਗਾਹਕਾਂ ਦੀ ਕੁਝ ਭੀੜ ਘਟੀ! ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਰ ਤੇ ਜਾ ਪਈ। ਨੌਜਵਾਨ ਲਗਾਤਾਰ ਤੱਕੀ ਜਾ ਰਿਹਾ ਜੀ, ਖੁਸ਼ੀ ਉਹਦੀ ਅੱਖੀਆਂ ਵਿਚੋਂ ਡੁਲ੍ਹ ਡੁਲ੍ਹ ਪੈਂਦੀ ਸੀ!

"ਹੁਕਮ ਕਰੋ ਸਭ ਕੁਝ ਹਾਜ਼ਰ ਹੈ, ਜਲ ਪਾਣੀ ਦੀ ਆਗਿਆ ਦਿਓ।" ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆ ਰਾਂਗਲਾ ਮੂਹੜਾ ਅੱਗੇ ਵਧਾ ਦਿੱਤਾ।

"ਜਲ ਪਾਣੀ ਲਈ ਮਹਿਰਬਾਨੀ, ਸਾਨੂੰ ਕੁਝ ਭਾਂਡਿਆਂ ਦੀ ਲੋੜ ਏ, ਅਸੀਂ ਅਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਜਾਣਾ ਚਾਹੁੰਦੇ ਹਾਂ, ਕੁਝ ਨਮੂਨੇ ਵਖਾਓ, ਮੂਹੜੇ ਤੇ ਬੈਠਦਿਆਂ ਇਜ਼ਟ ਬੇਗ ਨੇ ਉੱਤਰ ਦਿੱਤਾ।

ਤੁੱਲਾ ਘੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ। ਇਜ਼ਤ ਬੇਗ ਸੋਚਦਾ ਪਿਆ ਸੀ ਕਿ ਉਹ ਏਡੇ ਖੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫ਼ਤ ਕਰੇ ਤਾਂ ਕਿਵੇਂ ਕਰੇ। ਅੱਖਰ ਉਹਨੂੰ ਲਭਦੇ ਨਹੀਂ ਸਨ ਪਏ!

ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ। ਨਮੂਨੇ ਕੀ ਸਨ। ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ। ਕੇਹੀ ਚਿਤਰਕਾਰੀ ਸੀ ਇਨ੍ਹਾਂ ਉੱਤੇ, ਤੱਕਿਆਂ ਭੁਖ

.:44