ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਤੂੰ ਦਸਦੀ ਹੈਂ ਪੁਤ ਜ਼ੈਲਦਾਰ ਦਾ।
ਜੱਟਾਂ ਨਾਲ ਦੋਸਤੀ ਨਾ ਪੁਗਦੀ ਕਮੀਣਾਂ ਦੀ ਨੀ
ਖੇਤ ਬੰਨੇ ਬੀਹੀ ਗਲੀ ਦੇਖ ਨੀ ਘੁੰਗਾਰਦਾ।
ਮੇਰੇ ਨਾ ਪਸੰਦ ਤੇਰੀ ਗਲ ਗੁਰਦਿੱਤ ਸਿੰਘਾ
ਮਿੱਟੀ ਪਟ ਦੇਵੇ ਜਟ ਜਦੋਂ ਨੀ ਹੰਕਾਰਦਾ।

ਦੁਬੇ ਭਾਂਬੜ ਕਦ ਤੀਕਰ ਦਬਾਏ ਜਾ ਸਕਦੇ ਸਨ। ਆਖਰ ਜਵਾਲਾ ਫੁੱਟ ਹੀ ਤਾਂ ਪੈਂਦੀ ਹੈ:-

ਤਨ ਮਨ ਮੇਰੇ ਦੀ ਭਲਾਈ ਸੁਧ ਨੱਢੜੇ ਨੇ,
ਮਿੱਠਾ ਮਿੱਠਾ ਬੋਲਕੇ ਦਿਖਾ ਗਿਆ ਹੈ ਲੀਲਾ ਨੀ।
ਫੁਲ ਨੀ ਗੁਲਾਬ ਵਾਗੂੰ ਰੰਗ ਮੇਰਾ ਓਸ ਵੇਲੇ,
ਮੁਖੜਾ ਲੁਕਾਇਆ ਤਾਂ ਹੋਇਆ ਪਰ ਪੀਲਾ ਨੀ।
ਦਸਦੀ ਮੈਂ ਸੱਚ ਤੈਨੂੰ ਅਜ ਗੁਰਦਿਤ ਸਿੰਘ,
ਲੁੱਟੀ ਨੀ ਮੈਂ ਲੁੱਟੀ ਲੁਟ ਲੈ ਗਿਆ ਰੰਗੀਲਾ ਨੀ।

ਦੂਜੇ ਦਿਨ ਭੋਲੀ ਨੇ ਕਾਕੇ ਨੂੰ ਸੁਨੇਹਾ ਦੇਕੇ ਰੁਪਾਲੋਂ ਤੋਂ ਸਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ ਕੌਲ ਕਰਾਰ ਕਰ ਲਏ:-

ਕਹੇ ਸੁਨਿਆਰੀ ਸੁਣ ਵੇ ਕਾਕਾ
ਤੋੜ ਨਭਾਈ ਲਾਕੇ
ਕਾਕਾ ਕਹਿੰਦਾ ਤੂੰ ਨਾ ਮੈਥੋਂ
ਬਹਿਜੀ ਮੁਖ ਭਵਾਕੇ
ਕੌਲ ਕਰਾਰ ਦੋਹਾਂ ਨੇ ਕੀਤੇ
ਰੀਆਂ ਕਸਮਾਂ ਖਾਕੇ
ਬਾਤਾਂ ਇਸ਼ਕ ਦੀਆਂ-
ਕਰਦੇ ਪਿਆਰ ਵਧਾਕੇ।
(ਛੱਜੂ ਸਿੰਘ)

72