ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਰਤਨ ਗੱਡੀ ਵਿਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ ਕੁਝ ਬਦਮਾਸ਼ ਲਏ ਤੇ ਗੱਡੀ ਚੱਕੀ ਵਿਚ ਜਾ ਘੇਰੀ:-

ਸੁਣਕੇ ਘੋੜੀ ਚੜ੍ਹਿਆ ਕਾਕਾ
ਨਾਲ ਗੁੱਸੇ ਦੇ ਭੜਕੇ
ਢੱਕੀ ਦੇ ਵਿਚ ਘੇਰਲੀ ਗੱਡੀ
ਡਾਂਗ ਉਭਾਰੀ ਖੜਕੇ
ਰਾਮ ਰਤਨ ਨੂੰ ਹੇਠ ਗੇਰਿਆ
ਮੌਰਾਂ ਦੇ ਵਿਚ ਜੜਕੇ
ਦੌੜ ਗਏ ਸੁਨਿਆਰ ਨਾਲ ਦੇ
ਕੌਣ ਖੜੋਵੇ ਅੜਕੇ
ਕਢ ਲਈ ਪਰਤਾਪੀ ਵਿੱਚੋਂ
ਸੱਜੀ ਬਾਹੋਂ ਫੜਕੇ
ਤੁਰੇ ਰੁਪਾਲੋਂ ਨੂੰ-
ਘੋੜੀ ਉਪਰ ਚੜ੍ਹਕੇ।
(ਛੱਜੂ ਸਿੰਘ)

ਰਾਮ ਰਤਨ ਨੇ ਖੰਨੇ ਦੇ ਥਾਣੇ ਜਾ ਰਿਪੋਰਟ ਕੀਤੀ। ਪੁਲਸ ਆਈ। ਜ਼ੈਲਦਾਰ ਕਾਹਨ ਸਿੰਘ ਨੇ ਇਜ਼ਤ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਲਕੋ ਦਿੱਤਾ:-

1 ਪਰ ਕਾਕਾ ਪਰਤਾਪੀ ਨੂੰ ਘੋੜੀ ਉਪਰ ਨਹੀਂ ਸੀ ਲੈ ਕੇ ਆਇਆ ਸਗੋਂ ਆਪਣੀ ਸਰਦਾਰੀ ਦੇ ਜ਼ੋਰ ਨਾਲ ਗੱਡੀ ਹੀ ਰੁਪਾਲੋਂ ਲੈ ਆਂਦੀ ਸੀ।

ਗਰੀਬ ਸੁਨਿਆਰ ਜਾਗੀਰਦਾਰਾਂ ਦੇ ਅਤਿਆਚਾਰ ਦੀ ਤਾਬ ਨਹੀਂ ਸਨ ਝਲ ਸਕੇ। ਇਸ ਗਲ ਦੀ ਪੁਸ਼ਟੀ ਸਾਡੇ ਇਲਾਕੇ ਦਾ ਇਕ ਲੋਕ-ਗੀਤ ਇਸ ਤਰ੍ਹਾਂ ਕਰਦਾ ਹੈ:

ਜ਼ੋਰ ਸਰਦਾਰੀ ਦੇ
ਗੱਡੀ ਮੋੜਕੇ ਰੁਪਾਲੋਂ ਬਾੜੀ।

74