ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਰਤਨ ਦੇ ਪੁਲਸ ਚੜ੍ਹਾਈ
ਕਾਕੇ ਨੇ ਗਲ ਤਾੜੀ।
ਆਪਣੇ ਘਰ ਤੋਂ ਕਢ ਪਰਤਾਪੀ
ਘਰ ਹੋਰ ਦੇ ਬਾੜੀ।
ਆਣ ਪੁਲਸ ਨੇ ਫੜਿਆ ਕਾਕਾ
ਮੋਹਰ ਛਾਪ ਦਰ ਚਾਹੜੀ।
ਕੁਲ ਕੋੜਮਾਂ ਰੋਂਦਾ ਬੈਠਾ
ਕਿਸਮਤ ਸਾਡੀ ਮਾੜੀ।
ਥਾਣੇਦਾਰ ਤਲਾਸ਼ੀ ਕਰਦਾ
ਦੁਸ਼ਮਣ ਮਾਰਨ ਤਾੜੀ।
ਰੁਲਦੀ ਵਿਚ ਸੱਥ ਦੇ
ਜ਼ੈਲਦਾਰ ਦੀ ਦਾਹੜੀ।

ਚਾਂਦੀ ਦੇ ਛਣਕਦੇ ਰੁਪਿਆਂ ਨਾਲ ਜ਼ੈਲਦਾਰ ਦੀ ਇਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰਕੇ ਬਹਿ ਗਿਆ।

ਕਾਕਾ ਕਿਰਪਾਲ ਸਿੰਘ ਦੇ ਮਾਪੇ ਅਪਣੀ ਬਹੁਤ ਬੇ-ਇਜ਼ਤੀ ਸਮਝਦੇ ਸਨ, ਉਨ੍ਹਾਂ ਕਿਰਪਾਲ ਸਿੰਘ ਨੂੰ ਨਾਭੇ ਵਿਖੇ ਹੀਰਾ ਸਿੰਘ ਦੇ ਰਸਾਲੇ ਵਿਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਪਰਤਾਪੀ ਵਿਛੋੜੇ ਦੀ ਅਗਨੀ ਵਿਚ ਸੜਦੀ ਹੋਈ ਨਾਨਕਿਆਂ ਤੋਂ ਲੋਪੋਂ ਆ ਗਈ:-

ਕੁੱਠੀ ਰੰਨ ਫਰਾਕ ਦੀ, ਲੋਪੋਂ ਆਣ ਬੜੀ।
ਪਿੰਡ ਨਾਨਕਾ ਛਡਿਆ, ਪੈ ਗਈ ਰੰਨ ਅੜੀ।
ਪੰਧ ਉਡੀਕੇ ਯਾਰ ਦਾ, ਦਿਨ ਤੇ ਰਾਤ ਖੜੀ।
ਘੂਰੇ ਜਾਕੇ ਘਰਦਿਆਂ, ਮਾਈ ਨਾਲ ਲੜੀ।

75