ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਡ ਗਏ ਰਾਜੇ ਵਾਲੀਏ, ਕੀ ਮੈਂ ਕਰਾਂ ਸੜੀ।
ਟੁੰਬਾਂ ਲੈ ਗਏ ਮੇਰੀਆਂ, ਬਿੰਦੀ ਨਥ ਕੜੀ।
ਦਿਨ ਕਟੇ ਮੈਂ ਨਾਨਕੀ, ਦੇਵੇਂ ਰੰਨ ਤੜੀ।
ਛੁਟਦਾ ਨਾ ਪਿੰਡ ਮਾਪਿਆਂ, ਪਾਈ ਸੀਸ ਜੜੀ।
ਜੇ ਮੈਂ ਜਾਂਦੀ ਹੋਰ ਥੈਂ, ਪੁਟਦੇ ਲੋਕ ਥੜੀ।
ਕੱਠਾ ਹੋਇਆ ਕੋੜਮਾ, ਸਾਵਣ ਵਾਂਕ ਝੜੀ।
ਦੇਣ ਦਲਾਸਾ ਆਣਕੇ, ਧੀਏ ਰਖ ਮੁੜੀ।
ਇਜ਼ਤ ਸਾਡੀ ਰੱਖ ਤੂੰ, ਨਾ ਕਰ ਹੋਰ ਅੜੀ।
ਜ਼ਾਤ ਬੁਰੀ ਸੁਨਿਆਰਿਆਂ ਨਾ ਛਡ ਦੇਣ ਨੜੀ।
ਝੂਠੇ ਸੁੱਚੇ ਮੋਤੀਆਂ, ਬਣੇ ਨਾ ਇਕ ਲੜੀ।
(ਗੁਰਦਿਤ ਸਿੰਘ)

ਇਥੇ ਆ ਗੋਕਲ ਚੰਦ ਇਸ ਕਹਾਣੀ ਨੂੰ ਇਕ ਹੋਰ ਮੌੜਾ ਦਿੰਦਾ ਹੈ। ਉਸ ਅਨੁਸਾਰ ਪਰਤਾਪੀ ਰਾਮ ਰਤਨ ਨੂੰ ਲੋਪੋਂ ਸਦਵਾਉਂਦੀ ਹੈ ਤੇ ਨਾਭੇ ਪਹਾਰਾ (ਸੁਨਿਆਰਾਂ ਦੇ ਕੰਮ ਕਰਨ ਦਾ ਅੱਡਾ) ਖੋਹਲਣ ਦੀ ਸ਼ਰਤ ਤੇ ਉਹਦੇ ਨਾਲ ਜਾਣ ਲਈ ਤਿਆਰ ਹੋ ਜਾਂਦੀ ਹੈ:-

ਪਰਤਾਪੀ ਸਦਿਆ ਪਰਾਹੁਣਾ
ਸੁਹਰੀਂ ਪੈਰ ਨਾ ਟਕਾਉਣਾ
ਮੈਨੂੰ ਘਰ ਦੇ ਬਸਾਉਣਾ
ਨਾਭੇ ਘੱਤ ਲੈ ਪਹਾਰਾ ਵੇ।
ਦਿੰਨੀਆਂ ਤੈਨੂੰ ਮੱਤ
ਤੂੰ ਪਹਾਰਾ ਨਾਭੇ ਘੱਤ
ਖਟ ਆਨੇ ਪੰਜ ਸੱਤ
ਆਪਾਂ ਕਰਾਂਗੇ ਗੁਜਾਰਾ ਵੇ।

ਪਰ ਸੁਨਿਆਰ ਨੇ ਨਾਭੇ ਜਾਕੇ ਪਹਾਰਾ ਨਾ ਖੋਲਿਆ। ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ ਸੁਨੇਹੇ ਪੁਜਦੇ ਰਹੇ। ਪਰਤਾਪੀ ਹੁਣ ਨਾਭੇ ਕਾਕੇ ਕੋਲ ਨਸ ਜਾਣ

76